ਪੈਨਸ਼ਨਧਾਰਕਾਂ ਨੇ ਕਰਮਚਾਰੀ ਦੀਆਂ ਵਧੀਕੀਆਂ ਖ਼ਿਲਾਫ਼ ਬੈਂਕ ਅੱਗੇ ਲਾਇਆ ਧਰਨਾ - ਕਰਮਚਾਰੀਆਂ ਦੇ ਬੁਰੇ ਵਰਤਾਅ ਕਾਰਨ ਧਰਨਾ
ਸੰਗਰੂਰ: ਜ਼ਿਲ੍ਹਾ ਸੰਗਰੂਰ ਦੇ ਪਿੰਡ ਛਾਜਲੀ ਵਿਖੇ ਸਹਿਕਾਰੀ ਬੈਂਕ ਵਿੱਚ ਪੈਨਸ਼ਨ ਲੈਣ ਆਏ ਬਜ਼ੁਰਗਾਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਨੇ ਬੈਂਕ ਕਰਮਚਾਰੀਆਂ ਦੇ ਬੁਰੇ ਵਰਤਾਅ ਕਾਰਨ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ। ਪੈਨਸ਼ਨਧਾਰਕ ਨੇ ਕਿਹਾ ਕਿ ਉਹ ਸਵੇਰ ਤੋਂ ਪੈਨਸ਼ਨ ਲੈਣ ਲਈ ਸਹਿਕਾਰੀ ਬੈਂਕ ਦੇ ਬਾਹਰ ਖੜੇ ਹਨ ਪਰ ਕਰਮਚਾਰੀ ਉਨ੍ਹਾਂ ਨੂੰ ਪੈਨਸ਼ਨ ਦੇਣ ਦੀ ਬਿਜਾਏ ਉਨ੍ਹਾਂ ਨੂੰ ਗਾਲਾਂ ਕੱਢ ਰਿਹਾ ਹੈ। ਦੂਜੇ ਪਾਸੇ ਬੈਂਕ ਕੈਸ਼ੀਅਰ ਨੇ ਕਿਹਾ ਕਿ ਉਸ ਨੇ ਕਿਸੇ ਵੀ ਪੈਨਸ਼ਰ ਨੂੰ ਗਾਲ ਨਹੀਂ ਕੱਢੀ ਉਸ ਉੱਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ।