ਹੁਸ਼ਿਆਰਪੁਰ ਦੇ ਖਡਿਆਲਾ ਸੈਣੀਆਂ ਤੋਂ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਲਈ ਪੈਦਲ ਯਾਤਰਾ ਸ਼ੁਰੂ - ਪੈਦਲ ਯਾਤਰਾ
ਹੁਸ਼ਿਆਰਪੁਰ ਦੇ ਖਡਿਆਲਾ ਸੈਣੀਆਂ ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਲਈ ਪੈਦਲ ਯਾਤਰਾ ਅੱਜ ਸ਼ੁਰੂ ਹੋ ਗਈ ਹੈ। ਇਸ ਪੈਦਲ ਯਾਤਰਾ ਦੀ ਅਗੁਵਾਈ ਪੰਜ ਪਿਆਰੀਆਂ ਅਤੇ ਦਮਦਮੀ ਟਕਸਾਲੀ ਦੇ ਮੁੱਕੀ ਜਥੇਦਾਰ ਹਰਨਾਮ ਸਿੰਘ ਦੀ ਦੇਖਰੇਖ 'ਚ ਕੱਢੀ ਗਈ ਹੈ। ਇਸ ਪੈਦਲ ਯਾਤਰਾ 'ਚ ਸ਼ਰਧਾਲੂ ਚਾਰ ਦਿਨਾਂ ਬਾਅਦ ਪੈਦਲ ਚੱਲ ਕੇ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਪੁਜਣਗੇ। ਚੋਲਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਇਹ ਯਾਤਰਾ ਖਡਿਆਲਾ ਸੈਣੀਆਂ ਪੁਜ ਕੇ ਸਮਾਪਤ ਹੋਵੇਗੀ। ਦੱਸਣਯੋਗ ਹੈ ਕਿ ਇਹ ਯਾਤਰਾ ਢਾਈ ਸੌ ਸਾਲ ਪੁਰਾਣੇ ਸਮੇਂ ਤੋਂ ਕੱਢੀ ਜਾ ਰਹੀ ਹੈ। ਇਸ ਮੌਕੇ ਹਰਨਾਮ ਸਿੰਘ ਨੇ ਢੱਡਰੀਆਂ ਵਾਲੇ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਸਿੱਖ ਧਰਮ ਦੀ ਮਰਿਆਦਾ ਨੂੰ ਭੁੱਲ ਕੇ ਗ਼ਲਤ ਬਿਆਨ ਬਾਜੀ ਕਰ ਰਹੇ ਹਨ।