ਕਾਲੇ ਕਾਨੂੰਨ ਰੱਦ ਕਰਾਉਣ ਲਈ ਬਠਿੰਡਾ 'ਚ ਕੀਤਾ ਗਿਆ ਸ਼ਾਂਤਮਈ ਰੋਸ ਪ੍ਰਦਰਸ਼ਨ - ਫੌਜੀ ਚੌਂਕ ਬਠਿੰਡਾ
ਬਠਿੰਡਾ: ਐਤਵਾਰ ਨੂੰ ਪਿੰਡ ਕਿੱਲੀ ਨਿਹਾਲ ਸਿੰਘ ਵਾਲਾ ਵਾਸੀ ਸੁਖਵਿੰਦਰ ਸਿੰਘ ਨੇ ਆਪਣੇ ਤਿੰਨ ਹੋਰ ਸਾਥੀਆਂ ਦੇ ਨਾਲ ਬਠਿੰਡਾ ਸ਼ਹਿਰ ਪਹੁੰਚਕੇ ਫੌਜੀ ਚੌਕ ਵਿਖੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਉਹ ਕਿਸਾਨ ਅਤੇ ਮੁਲਾਜ਼ਮ ਵੀ ਹਨ। ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਠਿੰਡਾ ਦਾ ਫੌਜੀ ਚੌਂਕ ਇਸ ਲਈ ਚੁਣਿਆ ਕਿਉਂਕਿ ਚੰਡੀਗਡ਼੍ਹ, ਅੰਮ੍ਰਿਤਸਰ, ਆਬੋਹਰ, ਹਰਿਆਣਾ ਜਾਣ ਲਈ ਇਸ ਰਸਤੇ ਤੋਂ ਵੱਧ ਗੱਡੀਆਂ ਗੁਜ਼ਰਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਇਤਿਹਾਸ ਦਾ ਹਿੱਸਾ ਬਣਨਾ ਚਾਹੁੰਦੇ ਹਨ ਤਾਂ ਕਿ ਭਵਿੱਖ ਵਿੱਚ ਜਦੋਂ ਵੀ ਇਨ੍ਹਾਂ ਕਾਨੂੰਨ ਬਾਰੇ ਇਤਿਹਾਸ ਲਿਖਿਆ ਜਾਵੇ ਤਾਂ ਉਹ ਮਾਣ ਨਾਲ ਕਹਿ ਸਕਣਗੇ ਕਿ ਉਨ੍ਹਾਂ ਇਸ ਇਤਿਹਾਸ ਵਿੱਚ ਆਪਣਾ ਬਣਦਾ ਯੋਗਦਾਨ ਦਿੱਤਾ ਸੀ। ਇਸ ਲਈ ਉਨ੍ਹਾਂ ਨੇ ਫ਼ੈਸਲਾ ਲਿਆ ਹੈ ਕਿ ਹਰ ਐਤਵਾਰ ਉਹ ਬਠਿੰਡਾ ਵਿਖੇ ਸ਼ਾਂਤਮਈ ਢੰਗ ਨਾਲ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਜਤਾਉਣਗੇ।