13 ਸਿੰਘਾਂ ਦੀ ਯਾਦ ਨੂੰ ਸਮਰਪਿਤ ਕੱਢਿਆ ਗਿਆ ਸ਼ਾਤਮਈ ਮਾਰਚ - ਸ਼ਾਤਮਈ ਮਾਰਚ ਸਜਾਇਆ
ਵਿਸਾਖੀ ਮੌਕੇ 1978 ਦੀ ਵਿਸਾਖੀ ਮੌਕੇ ਸ਼ਬਦ ਗੁਰੂ ਦੇ ਅਦਬ ਦੀ ਰੱਖਿਆ ਕਰਦੇ ਹੋਏ ਸ਼ਹੀਦ 13 ਸਿੰਘਾਂ ਦੀ ਯਾਦ ਨੂੰ ਸਮਰਪਿਤ ਸ਼ਾਤਮਈ ਮਾਰਚ ਸਜਾਇਆ ਗਿਆ। ਇਸ ਮਾਰਚ ’ਚ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਪੰਥਕ ਜਥੇਬੰਦੀਆਂ ਤੇ ਨਿਹੰਗ ਸਿੰਘਾਂ ਨੇ ਸ਼ਮੂਲੀਅਤ ਕੀਤੀ। ਇਹ ਮਾਰਚ 13 ਸਿੰਘਾਂ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ਼ਹੀਦਗੰਜ ਤੋਂ ਸ਼ੁਰੂ ਹੋਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਪਤ ਹੋਇਆ ਜਿੱਥੇ ਪੰਜਾ ਸਿੰਘਾਂ ਚੋਂ ਭਾਈ ਸਤਨਾਮ ਸਿੰਘ ਝੰਝੀਆਂ ਨੇ ਅਰਦਾਸ ਕੀਤੀ। ਮਾਰਚ ਦੌਰਾਨ 13 ਸਿੰਘਾਂ ਦੀ ਸ਼ਹੀਦੀ ਨੂੰ ਯਾਦ ਕੀਤਾ ਗਿਆ।