ਸੁਖਜਿੰਦਰ ਰੰਧਾਵਾ ਵੱਲੋਂ ਚੀਨੀ ਮਿੱਲ ਦੇ ਉਦਘਾਟਨ 'ਤੇ ਪਵਨ ਕੁਮਾਰ ਟੀਨੂੰ ਦੀ ਪ੍ਰਤੀਕਿਰਿਆ - ਆਦਮਪੁਰ ਦੇ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ
ਜਲੰਧਰ: ਅੱਜ ਜਿੱਥੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਹਿਕਾਰੀ ਚੀਨੀ ਮਿੱਲ ਦਾ ਉਦਘਾਟਨ ਕੀਤਾ ਹੈ। ਉੱਥੇ ਹੀ ਉਸੇ ਸਮਾਨਾਂਤਰ ਆਦਮਪੁਰ ਦੇ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਉਸ ਦੇ ਖ਼ਿਲਾਫ਼ ਪ੍ਰੈੱਸ ਕਾਨਫਰੰਸ ਕੀਤੀ। ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਅੱਜ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਸ ਸਹਿਕਾਰੀ ਚੀਨੀ ਮਿੱਲ ਦਾ ਉਦਘਾਟਨ ਕੀਤਾ ਹੈ ਉਸ ਦਾ ਉਦਘਾਟਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 2016 ਵਿੱਚ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਮਿੱਲ ਦਾ ਸਾਰਾ ਪਲਾਨ ਖਾਕਾ ਅਤੇ ਬਜਟ ਅਕਾਲੀ ਦਲ ਨੇ ਤਿਆਰ ਕੀਤਾ ਸੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਇਸ ਪਲੈਨ ਦੇ ਮੁਤਾਬਿਕ ਕੁਝ ਹੀ ਮਹੀਨਿਆਂ ਵਿੱਚ ਤਿਆਰ ਕਰ ਸਕਦੀ ਸੀ। ਪਰ ਕਾਂਗਰਸ ਸਰਕਾਰ ਨੇ ਅਜਿਹਾ ਨਹੀਂ ਕੀਤਾ।