ਪਵਨ ਬੰਸਲ ਨੇ ਭਰਿਆ ਨਾਮਜ਼ਦਗੀ ਪੱਤਰ - news punjabi
ਕਾਂਗਰਸੀ ਉਮੀਦਵਾਰ ਪਵਨ ਬੰਸਲ ਨੇ ਸੈਕਟਰ 17 ਡੀਸੀ ਦਫ਼ਤਰ ਵਿੱਖੇ ਆਪਣਾ ਨਾਮਜਦਗੀ ਪਤੱਰ ਭਰਿਆ। ਇਸ ਮੌਕੇ ਉਹਨਾਂ ਨਾਲ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਪ੍ਰਦੀਪ ਛਾਬੜਾ ਅਤੇ ਉਹਨਾਂ ਦੀ ਪਤਨੀ ਮੌਜੂਦ ਰਹੇ। ਪਵਨ ਬੰਸਲ ਦੇ ਰੋਡ਼ ਸ਼ੋਅ 'ਚ ਸੈਕੜੇ ਕਾਂਗਰਸੀ ਵਰਕਰ ਵੀ ਸ਼ਾਮਲ ਹੋਏ। ਨਾਮਜਦਗੀ ਭਰਨ ਮੌਕੇ ਪਵਨ ਬੰਸਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲ-ਬਾਤ ਕੀਤੀ 'ਤੇ ਕਿਹਾ ਕਿ ਕਾਂਗਰਸ ਦੀ ਜਿੱਤ ਪੱਕੀ ਹੈ। ਨਾਲ ਹੀ ਕਿਰਨ ਖੇਰ 'ਤੇ ਨਿਸ਼ਾਨਾ ਲਾਉਂਦੇ ਹੋਏ ਪਵਨ ਬੰਸਲ ਨੇ ਕਿਹਾ ਕਿ ਇਸ ਵਾਰ ਉਹ ਕਿਰਨ ਖੇਰ ਨੂੰ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਉਂਗੇ।