ਪਵਨਦੀਪ ਅਤੇ ਮਨਪ੍ਰੀਤ ਦੇ ਕਤਲ ਦੀ ਸੁਲਝੀ ਗੁੱਥੀ - ਰਿਵਾਲਵਰ
ਹੁਸ਼ਿਆਰਪੁਰ:ਪਵਨਦੀਪ ਅਤੇ ਮਨਪ੍ਰੀਤ ਨੇ ਲਵ ਮੈਰਿਜ ਕਰਵਾਈ ਸੀ।ਲਵ ਮੈਰਿਜ ਤੋਂ ਬਾਅਦ ਉਸਦੇ ਭਰਾ ਹੈਪੀ ਸਰਪੰਚ ਅਤੇ ਉਸ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਦੋਵਾਂ ਦਾ ਕਤਲ ਕਰ ਦਿੱਤਾ ਸੀ।ਜਿਸ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਨੇ ਮ੍ਰਿਤਕ ਮਨਪ੍ਰੀਤ ਕੌਰ ਦੇ ਛੋਟੇ ਭਰਾ ਅਤੇ ਉਸ ਦੇ ਇਕ ਦੋਸਤ ਨੂੰ ਗ੍ਰਿਫ਼ਤਾਰ ਕਰਕੇ ਘਟਨਾ ਨੂੰ ਅੰਜ਼ਾਮ ਦੇਣ ਲਈ ਵਰਤਿਆ ਰਿਵਾਲਵਰ ਅਤੇ 3 ਗੱਡੀਆਂ ਵੀ ਬਰਾਮਦ ਕੀਤੀਆਂ ਹਨ। ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮਨਪ੍ਰੀਤ ਕੌਰ ਦੇ ਕਤਲ ਦੇ ਦੋਸ਼ ’ਚ ਉਸ ਦੇ ਛੋਟੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਸ਼ੇਰਪੁਰ ਤਖਤੁਪੁਰਾ ਥਾਣਾ ਜੀਰਾ ਜ਼ਿਲਾ ਫਿਰੋਜਪੁਰ ਅਤੇ ਉਸ ਦੇ ਦੋਸਤ ਇਕਬਾਲ ਸਿੰਘ ਵਾਸੀ ਦੋਲੇਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।