ਭਲਕੇ ਪਟਵਾਰੀਆਂ ਦੀ ਭਰਤੀ ਦੇ ਪੇਪਰ ਤੋਂ ਪਹਿਲਾਂ ਕੀ ਆਈ ਵੱਡੀ ਖ਼ਬਰ ?
ਮਾਨਸਾ: ਪੰਜਾਬ ਭਰ ਦੇ ਵਿੱਚ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ (Government of Punjab) ਦੇ ਖਿਲਾਫ਼ ਸੜਕਾਂ ‘ਤੇ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹਨ। ਉੱਥੇ ਪਟਵਾਰੀਆਂ ਵੱਲੋਂ ਵੀ ਨਵੀਂ ਕੀਤੀ ਜਾ ਰਹੀ ਭਰਤੀ ਦੇ ਵਿੱਚ ਪਟਵਾਰੀਆਂ (Patwari protest) ਦੀਆਂ ਪੋਸਟਾਂ ਵਧਾਉਣ ਦੇ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਮਾਨਸਾ ਦੀ ਜ਼ਿਲ੍ਹਾ ਕਚਹਿਰੀ ਦੇ ਵਿੱਚ ਵੀ ਪਟਵਾਰੀਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ। ਪਟਵਾਰ ਯੂਨੀਅਨ ਦੇ ਆਗੂ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪਿਛਲੇ ਸਮੇਂ ਤੋਂ ਲੈ ਕੇ ਆਪਣੀਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਦੇ ਖਿਲਾਫ਼ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਪਟਵਾਰੀਆਂ ਦੀਆਂ ਵੱਡੇ ਪੱਧਰ ‘ਤੇ ਅਸਾਮੀਆਂ ਖਾਲੀ ਹਨ ਜਦੋਂ ਕਿ ਪੰਜਾਬ ਭਰ ਦੇ ਵਿੱਚ 3 ਹਜ਼ਾਰ ਪਟਵਾਰੀ ਭਰਤੀ ਕਰਨ ਦੀ ਜ਼ਰੂਰਤ ਹੈ ਪਰ ਸਰਕਾਰ ਨਵੀਂ ਭਰਤੀ ਦੇ ਵਿਚ ਇੱਕ ਹਜ਼ਾਰ ਪਟਵਾਰੀ ਭਰਤੀ ਕਰਕੇ ਹੀ ਬੁੱਤਾ ਸਾਰਨਾ ਚਾਹੁੰਦੀ ਹੈ।
Last Updated : Aug 7, 2021, 4:29 PM IST