ਹੜ੍ਹ ਪ੍ਰਭਾਵਿਤਾਂ ਨੂੰ ਮੁਆਵਜ਼ੇ ਬਦਲੇ ਪਟਵਾਰੀ ਵੱਲੋਂ ਰਿਸ਼ਵਤ ਦੀ ਮੰਗ - MOGA FLOOD NEWS UPDATE
ਹੜ੍ਹ ਨਾਲ ਪ੍ਰਭਾਵਿਤ ਹੋਏ ਮੋਗਾ ਜ਼ਿਲ੍ਹੇ ਦੇ ਪਿੰਡ ਮਦਾਰਪੁਰ ਦੇ ਲੋਕਾਂ ਨੇ ਪਟਵਾਰੀ 'ਤੇ ਰਿਸ਼ਵਤ ਖੋਰੀ ਦੇ ਆਰੋਪ ਲਗਾਏ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੁਆਵਜ਼ਾ ਦਿਵਾਉਣ ਦੇ ਬਦਲੇ ਪਟਵਾਰੀ ਲੋਕਾਂ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਪਿੰਡ ਦੇ ਕੁੱਝ ਵਿਅਕਤੀਆਂ ਨੇ ਪਟਵਾਰੀ ਨਾਇਬ ਸਿੰਘ ਉੱਪਰ ਗੰਭੀਰ ਆਰੋਪ ਲਗਾਏ ਤੇ ਕਿਹਾ ਕਿ ਬਾਹਰੋਂ ਆਉਣ ਵਾਲਾ ਰਾਸ਼ਨ ਅਤੇ ਹੋਰ ਸਹਾਇਤਾ ਉਸ ਉੱਪਰ ਪਟਵਾਰੀ ਕਬਜ਼ਾ ਕਰ ਲੈਂਦਾ ਤੇ ਆਪਣੀ ਮਰਜ਼ੀ ਨਾਲ ਹੀ ਲੋਕਾਂ ਨੂੰ ਵੰਡਦਾ ਹੈ। ਕੁੱਝ ਪਿੰਡ ਵਾਸੀਆਂ ਨੇ ਇਹ ਵੀ ਕਿਹਾ ਹੈ ਕਿ ਪਿੰਡ ਵਿੱਚ ਜ਼ਿਆਦਾ ਵੋਟ ਵਿਰੋਧੀ ਧਿਰ ਪਾਰਟੀ ਦੀ ਹੋਣ ਕਰਕੇ ਸਰਕਾਰ ਵੱਲੋਂ ਉਨ੍ਹਾਂ ਦੇ ਪਿੰਡ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ।