8000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕੀਤਾ ਕਾਬੂ - ਰਿਸ਼ਵਤ ਦੀ ਮੰਗ
ਬਠਿੰਡਾ: ਦੋ ਪਾਰਟੀਆਂ ਦੇ ਵਿਚਾਲੇ ਜ਼ਮੀਨੀ ਤਬਾਦਲਾ ਕਰਨ ਲਈ ਅੱਠ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ, ਜਿੱਥੇ ਬਿਊਰੋ ਵਿਜੀਲੈਂਸ ਰੇਂਜ ਨੇ ਇੱਕ ਭਗਤਾ ਭਾਈਕੇ ਦੇ ਮਾਲ ਪਟਵਾਰੀ ਜਸਕਰਨ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਮੌਕੇ 'ਤੇ ਡੀਐੱਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਪਟਵਾਰੀ ਜਸਕਰਨ ਸਿੰਘ ਦੋ ਪਾਰਟੀਆਂ ਦੇ ਵਿਚਾਲੇ ਜ਼ਮੀਨ ਦੇ ਤਬਾਦਲੇ ਨੂੰ ਲੈ ਕੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਜਿਸ ਦਾ ਸਮਝੌਤਾ ਅੱਠ ਹਜ਼ਾਰ ਰੁਪਏ ਵਿਚ ਤੈਅ ਹੋਇਆ ਸੀ ਪਰ ਮੁਦਈ ਹਰਜੀਤ ਸਿੰਘ ਦੇ ਦਿੱਤੇ ਬਿਆਨਾਂ ਦੇ ਅਧਾਰ 'ਤੇ ਰੰਗੇ ਹੱਥੀਂ ਪੰਜ ਹਜਾਰ ਰੁਪਏ ਰਿਸ਼ਵਤ ਲੈਂਦਿਆਂ ਪਟਵਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ।