ਪਟਵਾਰ ਯੂਨੀਅਨ ਵੱਲੋਂ ਤਿੰਨ ਦਿਨ ਦੀ ਸਮੂਹਿਕ ਛੁੱਟੀ ਦਾ ਐਲਾਨ - ਪਟਵਾਰੀ ਅਤੇ ਕਾਨੂੰਗੋ ਆਫਿਸਰਜ਼ ਐਸੋਸੀਏਸ਼ਨ
ਸ੍ਰੀ ਫ਼ਤਿਹਗੜ੍ਹ ਸਾਹਿਬ:ਦਾ ਰੈਵੀਨਿਊ ਪਟਵਾਰ ਯੂਨੀਅਨ ਸ੍ਰੀ ਫਤਿਹਗੜ ਸਾਹਿਬ (Sri Fatehgarh Sahib)ਦੇ ਸਮੂਹ ਪਟਵਾਰੀਆਂ ਅਤੇ ਕਾਨੂਗੋਆਂ ਨੇ ਤਿੰਨ ਦਿਨ ਦੀ ਛੁੱਟੀ ਉਤੇ ਜਾਣ ਦਾ ਮਤਾ ਪਾ ਐੱਸਡੀਐੱਮ (SDM) ਨੂੰ ਦਿੱਤਾ। ਪਟਵਾਰੀ ਯੂਨੀਅਨ ਦੇ ਪ੍ਰਧਾਨ ਪ੍ਰਿੰਸਜੀਤ ਸਿੰਘ ਨੇ ਦੱਸਿਆ ਕਿ ਸੰਦੀਪ ਕੁਮਾਰ ਨਾਇਬ ਤਹਿਸੀਲਦਾਰ, ਮਾਹਿਲੁਪਰ,ਹੁਸ਼ਿਆਰਪੁਰ (Hoshiarpur) ਨਾਲ ਡੀਐੱਸਪੀ ਵਿਜੀਲੈਂਸ ਵਲੋਂ ਕੀਤੇ ਗਏ ਨਜ਼ਾਇਜ਼ ਧੱਕੇ ਕਾਰਨ ਪੰਜਾਬ ਦੇ ਸਮੂਹ ਪਟਵਾਰੀਆਂ ਅਤੇ ਕਾਨੂਗੋਆ ਚ ਭਾਰੀ ਰੋਸ ਹੈ। ਜਿਸ ਕਾਰਨ ਸਮੂਹ ਪਟਵਾਰੀ ਅਤੇ ਕਾਨੂੰਗੋ ਆਫਿਸਰਜ਼ ਐਸੋਸੀਏਸ਼ਨ ਦੀ ਹਮਾਇਤ ਵਿਚ 24 ਤੋਂ 26 ਨਵੰਬਰ ਦੀ ਸਮੂਹਿਕ ਛੁੱਟੀ ’ਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮਸਲੇ ਵਿਚ ਦਖਲਅੰਦਾਜ਼ੀ ਕਰਕੇ ਨਾਇਬ ਤਹਿਸੀਲਦਾਰ ਸਾਹਿਬ ’ਤੇ ਕੀਤੀ ਗਈ ਵਿਜੀਲੈਂਸ ਵਿਭਾਗ ਦੀ ਕਾਰਵਾਈ ਨੂੰ ਰੱਦ ਕੀਤਾ ਜਾਵੇ।