ਅਕਾਲੀ ਦਲ ਦੇ ਕਿਸਾਨ ਮੋਰਚੇ ਦੇ ਸਵਾਗਤ ਲਈ ਪਟਿਆਲਾ ਦੇ ਵਰਕਰ ਹੋਏ ਪੱਬਾਂ ਭਾਰ - Akali Dal's Kisan Morcha
ਪਟਿਆਲਾ: 1 ਅਕਤੂਬਰ ਨੂੰ ਜਿੱਥੇ ਪੰਜਾਬ ਦੇ ਤਿੰਨ ਤਖ਼ਤਾਂ ਤੋਂ ਅਕਾਲੀ ਦਲ ਵੱਲੋਂ ਕਿਸਾਨ ਮੋਰਚਾ ਚੰਡੀਗੜ੍ਹ ਵੱਲ ਨੂੰ ਕੱਢਿਆ ਜਾਣਾ ਸੀ। ਉਸ ਨੂੰ ਲੈ ਕੇ ਪਟਿਆਲਾ ਤੋਂ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਅਕਾਲੀ ਵਰਕਰਾਂ ਸਮੇਤ ਪੱਬਾਂ ਭਾਰ ਹੋਏ ਦਿਖਾਈ ਦਿੱਤੇ। ਸ਼ਹਿਰੀ ਪ੍ਰਧਾਨ ਹਰਪਾਲ ਜਨੇਜਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 300 ਗੱਡੀਆਂ ਦੇ ਕਰੀਬ ਕਾਫ਼ਲਾ ਬੀਬਾ ਹਰਸਿਮਰਤ ਕੌਰ ਬਾਦਲ ਦਾ ਪਟਿਆਲਾ ਪਹੁੰਚਣ ਉੱਤੇ ਇੰਤਜ਼ਾਰ ਕਰ ਰਿਹਾ ਹੈ।