ਪਟਿਆਲਾ : ਅਰਬਨ ਅਸਟੇਟ 'ਚ ਫ਼ਾਇਰਿੰਗ ਕਰਨ ਵਾਲੇ 2 ਮੁਲਜ਼ਮ ਕਾਬੂ - ਅਰਬਨ ਅਸਟੇਟ ਪਟਿਆਲਾ
ਪਟਿਆਲਾ ਦੇ ਅਰਬਨ ਅਸਟੇਟ 'ਚ ਬੀਤੀ 17 ਨਵੰਬਰ ਨੂੰ ਗੋਲੀਆਂ ਚਲਾਉਣ ਵਾਲੇ 2 ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸੌਰਵ ਜਿੰਦਲ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਆਪਣੇ ਦੋਸਤ ਗੁਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਮਨਪ੍ਰੀਤ ਸਿੰਘ ਨਾਲ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਡਾਇਮੰਡ ਪੈਲੇਸ ਬਹਾਦਰਗੜ੍ਹ ਅਟੈਂਡ ਕਰਕੇ ਵਾਪਸ ਪਿੰਡ ਮੁੜ ਰਿਹਾ ਸੀ। ਇਸ ਦੌਰਾਨ ਉਸ ਦਾ ਇੱਕ ਗੱਡੀ (PB11CC8880) ਚਾਲਕ ਨਾਲ ਝਗੜਾ ਹੋ ਗਿਆ।