ਪਟਿਆਲਾ: ਸਿਵਲ ਸਰਜਨ ਨੇ ਲਗਵਾਇਆ ਸਭ ਤੋਂ ਪਹਿਲਾ ਵੈਕਸੀਨੇਸ਼ਨ ਟੀਕਾ - ਲੋਕ ਕੋਰੋਨਾ ਦੇ ਕਹਿਰ ਤੋਂ ਪ੍ਰੇਸ਼ਾਨ
ਪਟਿਆਲਾ: ਕੋਰੋਨਾ ਦੀ ਵੈਕਸੀਨ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ 'ਚ ਦਿੱਤੀ ਜਾ ਰਹੀ ਹੈ। ਇਸ ਦੇ ਪਹਿਲੇ ਪੜਾਅ ਦੇ 'ਚ ਫ਼ਰੰਟਲਾਈਨ ਵਰਕਰਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਸਥਾਨਕ ਕੌਸ਼ਲਿਆ ਹਸਪਤਾਲ ਦੇ 'ਚ ਐਮਪੀ ਪਰਨੀਤ ਕੌਰ ਨੇ ਇਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਿਕ ਹੈ ਕਿਉਂਕਿ ਬੀਤੇ ਇੱਕ ਸਾਲ ਤੋਂ ਲੋਕ ਕੋਰੋਨਾ ਦੇ ਕਹਿਰ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਨੇ ਇਸ ਮੌਕੇ ਦੇਸ਼ ਦੇ ਖੋਜਕਰਤਾਵਾਂ ਦਾ ਧੰਨਵਾਦ ਕੀਤਾ।