ਘਰ ਰਹਿ ਕੇ ਵਿਸਾਖੀ ਮਨਾਉਣਗੇ ਪਟਿਆਲਾ ਵਾਸੀ: ਹੈਡ ਗ੍ਰੰਥੀ ਪ੍ਰਣਾਮ ਸਿੰਘ - Baisakhi festival
ਪਟਿਆਲਾ: ਪੰਜਾਬ 'ਚ ਵਿਸਾਖੀ ਦਾ ਤਿਉਹਾਰ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਪਰ ਇਸ ਵਾਰ ਕੋਰੋਨਾ ਵਾਇਰਸ ਦੇ ਸੰਕਟ ਦੇ ਚਲਦੇ ਸਿੱਖ ਸੰਗਤਾਂ ਇਹ ਤਿਉਹਾਰ ਘਰ ਰਹਿ ਕੇ ਹੀ ਮਨਾ ਸਕਣਗੀਆਂ। ਇਸ ਕੋਰੋਨਾ ਸੰਕਟ ਦੀ ਕਰੋਪੀ ਨੂੰ ਵੇਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਘਰ ਰਹਿ ਕੇ ਹੀ ਵਿਸਾਖੀ ਦਾ ਤਿਉਹਾਰ ਮਨਾਉਣ ਦੀ ਅਪੀਲ ਕੀਤੀ।