ਗਾਂਧੀ ਜਯੰਤੀ ਉੱਤੇ ਪਟਿਆਲਾ ਨੂੰ ਮੁੜ ਚੇਤੇ ਆਇਆ ਬਾਪੂ ਗਾਂਧੀ - patiala news
ਪਟਿਆਲਾ ਪ੍ਰਸ਼ਾਸਨ ਨੂੰ ਅਕਤੂਬਰ ਦਾ ਮਹੀਨਾ ਚੜ੍ਹਦੇ ਹੀ ਬਾਪੂ ਗਾਂਧੀ ਦੀ ਯਾਦ ਆ ਜਾਂਦੀ ਹੈ ਤੇ ਪ੍ਰਸ਼ਾਸਨ ਜ਼ੋਰਾ-ਸ਼ੋਰਾ ਨਾਲ ਮਾਹਤਮਾ ਗਾਂਧੀ ਦਾ ਜਨਮ ਦਿਹਾੜਾ ਮਨਾਉਣ ਦੀ ਤਿਆਰੀਆਂ ਵਿੱਚ ਲੱਗ ਜਾਂਦਾ ਹੈ। ਪਰ ਪ੍ਰਸ਼ਾਸਨ ਨੂੰ ਗਾਂਧੀ ਜਯੰਤੀ ਦੇ ਬੀਤਣ ਤੋਂ ਬਾਅਦ ਕੋਈ ਹੋਸ਼ ਨਹੀਂ ਰਹਿੰਦੀ ਹੈ। ਸਾਲ ਭਰ ਮਾਹਤਮਾ ਗਾਂਧੀ ਦੇ ਬੁੱਤ ਦੀ ਕੋਈ ਸਾਂਭ ਨਹੀਂ ਹੁੰਦੀ ਹੈ। ਜਯੰਤੀ ਨੇੜੇ ਆਉਂਦੇ ਹੀ ਬੁੱਤ ਦੇ ਆਲੇ ਦੁਆਲੇ ਝੰਡੇ ਲਹਿਰਾਉਣ ਲਗਦੇ ਹਨ, 'ਤੇ ਸਾਫ਼ ਸਫਾਈ ਦਾ ਕੰਮ ਵੀ ਸ਼ੁਰੂ ਹੋ ਜਾਂਦਾ ਹੈ। ਗਾਂਧੀ ਦੇ ਸਿਧਾਂਤਾ ਦੀ ਗੱਲ ਤਾਂ ਹੁੰਦੀ ਹੈ, ਪਰ ਇਸ ਦੀ ਪਾਲਣਾਂ ਕਿਤੇ ਵੀ ਨਜ਼ਰ ਨਹੀਂ ਆਉਂਦੀ। ਇਸ ਗੱਲ ਦਾ ਅੰਦਾਜਾ ਗਾਂਧੀ ਦੇ ਬੁੱਤਾਂ ਦੀ ਹਾਲਤ ਵੇਖ ਕੇ ਲਗਾਇਆ ਜਾ ਸਕਦਾ ਹੈ।