ਨਜਾਇਜ਼ ਸ਼ਰਾਬ ਕੱਢਣ ਵਾਲਿਆਂ ਖਿਲ਼ਾਫ ਪਟਿਆਲਾ ਪੁਲਿਸ ਹੋਈ ਸ਼ਖਤ - ਜ਼ਹਿਰਲੀ ਸ਼ਰਾਬ ਨਾਲ ਮੌਤਾਂ
ਪਟਿਆਲਾ: ਤਰਨਤਾਰਨ, ਅੰਮ੍ਰਿਤਸਰ ਅਤੇ ਬਟਾਲਾ ਵਿੱਚ ਜ਼ਹਿਰਲੀ ਸ਼ਰਾਬ ਨਾਲ ਹੋਈਆ ਮੋਤਾਂ ਤੋਂ ਬਆਦ ਪਟਿਆਲਾ ਪੁਲਿਸ ਨੇ ਨਜਾਇਜ਼ ਸ਼ਰਾਬ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ਦੇ ਚੱਲਦੇ ਪਿੰਡ ਬਘੋਰਾ ਵਿੱਚ ਛਾਪਾ ਮਾਰਕੇ ਕੱਚੀ ਲਾਹਣ ਫੜ੍ਹੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਐਸਐਸਪੀ ਦੇ ਦਿਸ਼ਾਂ-ਨਿਰਦੇਸ਼ਾ ਦੇ ਚੱਲਦੇ ਸ਼ਨਿੱਚਰਵਾਰ ਨੂੰ ਛਾਪਾਮਾਰੀ ਕੀਤੀ ਗਈ ਹੈ। ਇਸ ਦੌਰਾਨ ਭਾਰੀ ਮਾਤਰਾ ਵਿੱਚ ਲਾਹਣ ਬਰਾਮਦ ਹੋਈ। ਉਧਰ ਦੂਜੇ ਪਾਸੇ ਜਿਨ੍ਹਾਂ ਦੇ ਘਰੋ ਲਾਹਣ ਫੜ੍ਹੀ ਗਈ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਾਰਾ ਪਿੰਡ ਸ਼ਰਾਬ ਕੱਢਦਾ ਹੈ, ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜਿਸ ਘਰ ਵਿੱਚੋ ਲਾਹਣ ਮਿਲੀ ਹੈ ਉਸ ਔਰਤ ਦਾ ਪੁਲਿਸ 'ਤੇ ਇਲਜ਼ਾਮ ਹੈ ਕਿ ਉਸ ਦੇ ਵੱਡਾ ਪੁੱਤਰ ਨੂੰ ਪੇਸ਼ ਕਰ ਦਿੱਤਾ ਗਿਆ ਪ੍ਰੰਤੂ ਉਸ ਦੀਆਂ ਨੂੰਹਾ ਨੂੰ ਜਬਰਨ ਲੈ ਗਏ ਹਨ।