ਪੁਲਿਸ ਦੀ ਛਾਪੇਮਾਰੀ, ਵੱਡੀ ਮਾਤਰਾਂ 'ਚ ਪਨੀਰ, ਨਕਲੀ ਦੁੱਧ ਬਣਾਉਣ ਦਾ ਸਮਾਨ ਬਰਾਮਦ - ਪੁਲਿਸ ਦੀ ਛਾਪੇਮਾਰੀ
ਪਟਿਆਲਾ ਵਿੱਚ ਪੁਲਿਸ ਤੇ ਸਿਹਤ ਵਿਭਾਗ ਵੱਲੋਂ ਸਾਂਝੀ ਛਾਪੇਮਾਰੀ ਕੀਤੀ ਗਈ। ਜਿਸ ਦੇ ਚੱਲਦੇ ਪਟਿਆਲਾ ਦੇ ਰਾਘੋਮਾਜਰਾ ਵਿੱਚ ਸਿੰਗਲਾ ਡੇਅਰੀ 'ਤੇ ਛਾਪੇਮਾਰੀ ਦੌਰਾਨ ਵੱਡੀ ਮਾਤਰਾਂ ਵਿੱਚ ਪਨੀਰ, ਨਕਲੀ ਦੁੱਧ ਬਣਾਉਣ ਦਾ ਸਮਾਨ ਬਰਾਮਦ ਕੀਤਾ ਗਿਆ। ਇਸ ਮੌਕੇ 'ਤੇ ਸਿਹਤ ਵਿਭਾਗ ਦੇ ਅਫਸਰ ਨੇ ਕਿਹਾ ਕਿ ਫੜ੍ਹੇ ਗਏ ਸਮਾਨ ਦੇ ਸੈਂਪਲ ਲੈ ਕੇ ਉਸ ਨੂੰ ਲਿਬਾਰਟਰੀ ਵਿੱਚ ਕੁਆਲਿਟੀ ਚੈੱਕ ਕਰਨ ਲਈ ਭੇਜਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਾਂਚ ਹੋਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।