ਪਟਿਆਲਾ ਪੁਲਿਸ ਨੇ 'ਆਪਣੀ ਸਵਾਰੀ ਬਾਰੇ ਜਾਣੋ' ਮੁਹਿੰਮ ਕੀਤੀ ਸ਼ੁਰੂ - ਆਪਣੀ ਸਵਾਰੀ ਬਾਰੇ ਜਾਣੋ
ਪਟਿਆਲਾ: ਸਥਾਨਕ ਪੁਲਿਸ ਨੇ ਨਵੇਂ ਵਰ੍ਹੇ ਦੇ ਮੌਕੇ 'ਤੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦਾ ਨਾਂਅ 'ਆਪਣੀ ਸਵਾਰੀ ਬਾਰੇ ਜਾਣੋ' ਹੈ। ਇਸ ਮੁਹਿੰਮ 'ਚ ਹਰ ਆਟੋ ਚਾਲਕ ਦਾ ਬਿਓਰਾ ਦਿੱਤਾ ਗਿਆ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਨੇ ਦੱਸਿਆ ਕਿ ਔਰਤਾਂ ਤੇ ਬੱਚਿਆਂ ਦੀ ਸੁਰਖਿੱਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਆਟੋ ਚਾਲਕਾਂ ਦੀ ਪਛਾਣ ਜਨਤਕ ਕੀਤੀ ਜਾ ਸਕੇਗੀ। ਕੁੱਝ ਅਣਸੁਖਾਂਵੀ ਘਟਨਾ ਹੋਣ 'ਤੇ ਤੁਰੰਤ ਉਹ ਜਾਣਕਾਰੀ ਆਪਚੇ ਪਰਿਵਾਰਿਕ ਮੈਂਬਰਾਂ 'ਤੇ ਪੁਲਿਸ ਨਾਲ ਸਾਂਝੀ ਕਰ ਸਕਦੇ ਹਾਂ।