ਪਟਿਆਲਾ ਪੁਲਿਸ ਨੇ ਵਿਸ਼ਵ ਸਾਈਕਲ ਦਿਵਸ 'ਤੇ ਕੱਢੀ ਕੋਰੋਨਾ ਜਾਗਰੂਕਤਾ ਰੈਲੀ - World Cycle Day
ਪਟਿਆਲਾ: ਵਿਸ਼ਵ ਸਾਈਕਲ ਦਿਵਸ 'ਤੇ ਪੁਲਿਸ ਮੁਲਾਜ਼ਮਾਂ ਵੱਲੋਂ ਕੋਰੋਨਾ ਜਾਗਰੂਕਤਾ ਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਦੀ ਅਗਵਾਈ ਹੇਠ ਕੱਢੀ ਗਈ। ਇਸ ਰੈਲੀ 'ਚ ਕਰੀਬ 125 ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ। ਇਹ ਸਾਈਕਲ ਰੈਲੀ ਪੁਲਿਸ ਲਾਈਨ ਤੋਂ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਖੰਡਾ ਚੌਂਕ ਤੋਂ ਸਰਕਟ ਹਾਊਸ ਗੋਲ ਚੱਕਰ ਰੇਲਵੇ ਫਾਟਕ ਨੰਬਰ ਉੱਨੀ ਤੋਂ ਕੈਪੀਟਲ ਸਿਨੇਮਾ ਤੋਂ ਹੁੰਦੀ ਹੋਈ ਪੁਲੀਸ ਲਾਈਨ ਦੀ ਜੀਓ ਵੀ ਮੈੱਸ ਵਿਖੇ ਕੇ ਸਮਾਪਤ ਹੋਈ।