ਪਟਿਆਲਾ ਪੁਲਿਸ ਨੇ ਕਾਬੂ ਕੀਤਾ ਗੈਂਗਸਟਰ ਜੱਟ ਪੰਜਾਬੀ - patiala police arrested gangster
ਪਟਿਆਲਾ ਦੀ ਕੋਤਵਾਲੀ ਪੁਲਿਸ ਵੱਲੋਂ ਵੱਡੀ ਕਾਮਾਯਾਬੀ ਹਾਸਿਲ ਕੀਤੀ ਗਈ। ਪੁਲਿਸ ਵੱਲੋਂ ਜੱਟ ਗੈਂਗਸਟਰ ਕਹਿਲਾਣ ਵਾਲੇ ਇੱਕ ਛੁਰੇਬਾਜ਼ੇ ਅਮਨਦੀਪ ਸਿੰਘ ਅਤੇ ਉਸ ਦੇ ਸਾਥੀ ਨੂੰ ਕਾਬੂ ਕੀਤਾ ਗਿਆ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਗੈਂਗਸਟਰ ਵੱਲੋਂ ਆਪਣੇ ਦੋਸਤ ਦੇ ਘਰ ਆਪਸੀ ਰੰਜਿਸ਼ ਦੇ ਚੱਲਦੇ ਅਮਨਦੀਪ ਉਰਫ ਜੱਟ ਪੰਜਾਬੀ ਨਾਂਅ ਦੇ ਛੁਰੇਬਾਜ਼ ਨੇ ਹਮਲਾ ਕਰ ਦਿੱਤਾ ਸੀ। ਪੁਲਿਸ ਵੱਲੋਂ ਇਨ੍ਹਾਂ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ ਉਰਫ ਜੱਟ ਪੰਜਾਬੀ ਨਾਂਅ ਦੇ ਛੁਰੇਬਾਜ਼ 'ਤੇ ਪਹਿਲਾਂ ਤੋਂ ਹੀ 2 ਮਾਮਲਾ ਦਰਜ ਹਨ।