ਪਟਿਆਲਾ ਪੁਲਿਸ ਨੇ ਪੈਟਰੋਲ ਪੰਪ ਲੁੱਟ ਕਰਨੇ ਵਾਲੇ 3 ਵਿਅਕਤੀ ਕੀਤੇ ਕਾਬੂ
ਪਟਿਆਲਾ: ਪੁਲਿਸ ਨੇ ਪੈਟਰੋਲ ਪੰਪ (Petrol pump) ਲੁੱਟ ਕਰਨੇ ਵਾਲੇ ਗਿਰੋਹ 3 ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ।ਇਨ੍ਹਾਂ ਕੋਲੋਂ ਦੋ ਪਿਸਤੌਲ ਇਕ ਨਕਲੀ ਪਿਸਤੌਲ ਅਤੇ ਇੱਕ 315 ਬੋਰ ਦੀ ਰਾਇਫਲ ਬਰਾਮਦ ਕੀਤਾ ਹੈ। ਇਨ੍ਹਾਂ ਕੋਲੋਂ ਦੋ ਗੱਡੀਆਂ ਵੀ ਬਰਾਮਦ ਕੀਤੀਆਂ। ਇਨ੍ਹਾਂ ਨੇ ਦੋ ਵਾਰਦਾਤਾਂ ਹਰਿਆਣਾ ਵਿਚ ਵੀ ਕੀਤੀ ਹੈ ਅਤੇ ਦੋ ਵਾਰਦਾਤਾਂ ਪਟਿਆਲਾ (Patiala) ਕੀਤੀਆਂ ਹਨ। ਇਨ੍ਹਾਂ ਕੋਲੋਂ 5000 ਦੀ ਨਗਦੀ ਵੀ ਬਰਾਮਦ ਕੀਤੀ ਗਈ ਹੈ। ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕੁਝ ਦਿਨ ਪਹਿਲਾਂ ਮੁਲਜ਼ਮਾਂ ਨੇ ਸ਼ੰਭੂ ਦੇ ਕੋਲ ਰੋਪੜ ਰੋਡ ਭਾਰਤ ਪੈਟਰੋਲ ਪੰਪ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਗੈਂਗ ਦੇ ਤਿੰਨ ਮੁਲਜ਼ਮ ਪੁਲਿਸ ਨੇ ਗ੍ਰਿਫਤਾਰ ਕੀਤੇ ਹਨ।