ਪਟਿਆਲਾ: ਗੰਡਾ ਖੇੜੀ ਪੁਲਿਸ ਥਾਣੇ ਦੀ ਵੀਡੀਓ ਹੋਈ ਵਾਇਰਲ - ਪਟਿਆਲਾ
ਪਟਿਆਲਾ ਦੇ ਗੰਡਾ ਖੇੜੀ ਨਹਿਰ ਦੇ ਨਾਲ ਲੱਗਦੇ ਥਾਣੇ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਵਿਅਕਤੀ ਕਹਿ ਰਿਹਾ ਕਿ ਪੁਲਿਸ ਨੇ ਉਨ੍ਹਾਂ ਦੀ ਦਸਤਾਰ ਉਤਾਰ ਦਿੱਤੀ ਹੈ ਤੇ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿੱਚ ਪੀੜਤ ਵਲੋਂ ਰਾਜਨੀਤਿਕ ਪਾਰਟੀਆਂ ਦੇ ਨਾਂਅ ਵੀ ਲਏ ਗਏ। ਜਦੋਂ ਇਸ ਮਾਮਲੇ ਬਾਰੇ ਗੰਡਾਖੇੜੀ ਨਹਿਰ ਤੇ ਥਾਣਾ ਇੰਚਾਰਜ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਮਾਮਲਾ ਨਹੀਂ ਹੈ। ਦੋ ਪਾਰਟੀਆਂ ਦੀ ਆਪਸੀ ਲੜਾਈ ਹੈ। ਇਹ ਮਾਮਲਾ ਥਾਣੇ ਵਿੱਚ ਪਹੁੰਚਿਆ ਸੀ ਤੇ ਦੋਨੋਂ ਪਾਰਟੀਆਂ ਆਪਸ ਵਿੱਚ ਬੈਠ ਕੇ ਥਾਣੇ ਦੇ ਬਾਹਰ ਫ਼ੈਸਲਾ ਕਰ ਰਹੀਆਂ ਸਨ ਕਿ ਉਨ੍ਹਾਂ ਦੀ ਆਪਸ ਵਿੱਚ ਹੱਥੋਪਾਈ ਹੋ ਗਈ। ਪੁਲਿਸ ਨੇ ਕਿਸੇ ਨਾਲ ਵੀ ਕੋਈ ਹੱਥੋਪਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਵੀਡੀਓ ਵਿੱਚ ਝੂਠ ਬੋਲਿਆ ਜਾ ਰਿਹਾ ਹੈ ਤੇ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ।