ਪਟਿਆਲਾ: ਡਿਪਟੀ ਮੇਅਰ ਤੇ ਉਸਦੇ ਬੇਟੇ ਨੇ ਖ਼ੁਦ ਨੂੰ ਕੀਤਾ ਆਈਸੋਲੇਟ - ਕੋਵਿਡ-19
ਪਟਿਆਲਾ: ਸ਼ਹਿਰ ਵਿੱਚ ਬੀਤੇ ਦਿਨੀਂ 50 ਸਾਲਾ ਵਿਅਕਤੀ ਦੇ ਕੋਰੋਨਾ ਟੈਸਟ ਪੌਜ਼ੀਟਿਵ ਆਉਣ ਤੋਂ ਬਾਅਦ ਸ਼ਹਿਰ ਵਿੱਚ ਸਖ਼ਤਾਈ ਵਧਾ ਦਿੱਤੀ ਗਈ ਹੈ। ਇਸ ਤੋਂ ਬਾਅਦ ਪਟਿਆਲਾ ਦੇ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਅਤੇ ਉਸ ਦੇ ਬੇਟੇ ਨੇ ਖ਼ੁਦ ਨੂੰ ਰਜਿੰਦਰਾ ਹਸਪਤਾਲ ਵਿੱਚ ਆਈਸੋਲੇਟ ਕਰਵਾ ਲਿਆ ਹੈ। ਇਸ ਮੌਕੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕਿਹਾ ਕਿ ਲੋਕਾ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।