ਪਟਿਆਲਾ ਕੋਰੋਨਾ ਮਾਮਲਿਆਂ ਨੂੰ ਲੈ ਕੇ ਡੀਸੀ ਦੀ ਅਪੀਲ, ਜ਼ਿਲ੍ਹਾ ਵਾਸੀ ਨਾ ਘਬਰਾਉਣ - ਕੋਰੋਨਾ ਦੇ ਮਾਮਲੇ ਪਟਿਆਲਾ ਵਿੱਚ
ਪਟਿਆਲਾ: ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਜ਼ਿਲ੍ਹੇ ਅੰਦਰ ਮਿਲੇ 15 ਨਵੇਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਪੌਜ਼ੀਟਿਵ ਮਾਮਲਿਆਂ ਤੋਂ ਘਬਰਾਹਟ ਵਿੱਚ ਨਾ ਆਉਣ ਦੀ ਅਪੀਲ ਕੀਤੀ ਹੈ। ਕੁਮਾਰ ਅਮਿਤ ਨੇ ਕਿਹਾ ਕਿ ਇਹ ਨਵੇਂ ਮਾਮਲੇ ਪਿਛਲੇ ਦਿਨੀਂ ਸਾਹਮਣੇ ਆਏ ਪੌਜ਼ੀਟਿਵ ਕੇਸਾਂ ਦੇ ਨੇੜਲੇ ਸੰਪਰਕਾਂ ਵਿੱਚੋਂ ਹੀ ਮਿਲੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੇਰਲਾ ਵਿਖੇ ਅਪਣਾਈ ਗਈ 'ਕੰਟੈਕਟ ਟ੍ਰੇਸਿੰਗ' ਵਿਧੀ 'ਤੇ ਤੁਰੰਤ ਅਮਲ ਕਰਦਿਆਂ ਇਹਨਾਂ ਦਾ ਪਤਾ ਲਗਾਇਆ ਹੈ।