ਪਟਿਆਲਾ: 49,000 ਨਸ਼ੀਲੀਆਂ ਗੋਲੀਆਂ ਸਣੇ 3 ਨੌਜਵਾਨ ਕਾਬੂ - 3 people arrested with 49000 narcotic pills
ਪਟਿਆਲਾ ਦੇ ਐਸ ਪੀ (ਇਨਵੈਸਟੀਗੇਸ਼ਨ) ਹਰਮੀਤ ਹੁੰਦਲ ਤੇ ਐਸ.ਪੀ ਵਰਣ ਸ਼ਰਮਾ ਨੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰਾਜਪੁਰਾ ਦੇ ਇੰਸਪੈਕਟਰ ਸੁਰਿੰਦਰ ਨੇ ਨਾਕੇਬੰਦੀ ਦੌਰਾਨ 3 ਵਿਅਕਤੀਆ ਤੋਂ 49 ਹਜ਼ਾਰ ਨਸ਼ੀਲੀਆਂ ਗੋਲੀਆਂ ਨੂੰ ਬਰਾਮਦ ਕੀਤਾ ਹੈ। ਪੁਲਿਸ ਨੇ ਉਨ੍ਹਾਂ ਮੁਲਜ਼ਮਾਂ 'ਤੇ ਧਾਰਾ 349 ਦਾ ਮੁਕਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
TAGGED:
Patiala latest news