ਪਟਿਆਲਾ: SBI ਦੀ ਯੋਨੋ ਐਪ ਦੇ 2 ਸਾਲ ਪੂਰੇ
ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਅੱਜ ਸਵੇਰੇ ਹੈੱਡ ਸ਼ੇਰਾਂ ਵਾਲੇ ਗੇਟ ਵਿੱਚ ਯੋਨੋ ਐਪ ਦੇ 2 ਸਾਲ ਹੋਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਸਾਰੇ ਦੇਸ਼ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਹੈ। ਐੱਸਬੀਆਈ ਦੇ ਜਨਰਲ ਮੈਨੇਜਰ ਨੇ ਕਿਹਾ ਕਿ ਯੋਨੋ ਐਪ ਰਾਹੀ ਪਿੰਡਾ ਤੇ ਸ਼ਹਿਰਾਂ ਨੂੰ ਡਿਜੀਟਲ ਬੈਂਕ ਨਾਲ ਜੋੜੀਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਯੋਨੋ ਐਪ ਕੰਮ ਕਰਦੀ ਹੈ। ਦੋ ਸਾਲ ਪੂਰੇ ਹੋਣ ਤੇ ਜਿੱਥੇ ਸਵੇਰ ਵੇਲੇ ਸਟੇਟ ਬੈਂਕ ਆਫ ਇੰਡੀਆ ਦੇ ਸਾਰੇ ਵਰਕਰਾਂ ਵੱਲੋਂ ਮਾਰਨਿੰਗ ਵਾਕ ਕੱਢੀ ਗਈ। ਇਹ ਵਾਕ ਸ਼ੇਰਾਂ ਵਾਲੇ ਗੇਟ ਤੋਂ ਚੱਲ ਕੇ ਲੀਲਾ ਭਵਨ 'ਚੋਂ ਹੁੰਦੇ ਹੋਏ ਦੁਬਾਰਾ ਸਟੇਟ ਬੈਂਕ ਆਫ ਇੰਡੀਆ ਦੇ ਹੈੱਡ ਫਿਸ਼ ਵਿੱਚ ਸੰਪੰਨ ਹੋਈ।