ਪਠਾਨਕੋਟ:ਮਹਿਲਾ ਨੇ ਸਹੁਰੇ ਪਰਿਵਾਰ ਉੱਤੇ ਲਾਏ ਕੁੱਟਮਾਰ ਤੇ ਘਰੇਲੂ ਹਿੰਸਾ ਦੇ ਦੋਸ਼ - ਕੁੱਟਮਾਰ ਤੇ ਘਰੇਲੂ ਹਿੰਸਾ
ਪਠਾਨਕੋਟ:ਸ਼ਹਿਰ ਦੇ ਮੁਹੱਲਾ ਲਮੀਣੀ ਵਿਖੇ ਇੱਕ ਮਹਿਲਾ ਨੇ ਆਪਣੇ ਸਹੁਰੇ ਪਰਿਵਾਰ 'ਤੇ ਕੁੱਟਮਾਰ ਤੇ ਘਰੇਲੂ ਹਿੰਸਾ ਕਰਨ ਦੇ ਦੋਸ਼ ਲਾਏ ਹਨ। ਪੀੜਤਾ ਨੇ ਦੱਸਿਆ ਕਿ ਉਹ ਨਿੱਜੀ ਸਕੂਲ 'ਚ ਅਧਿਆਪਿਕਾ ਹੈ। ਉਸ ਦੇ ਨਾਲ ਉਸ ਦਾ ਪਤੀ ਤੇ ਸਹੁਰੇ ਪਰਿਵਾਰ ਦੇ ਲੋਕ ਕੁੱਟਮਾਰ ਕਰਦੇ ਹਨ। ਜਿਸ ਦੇ ਚੱਲਦੇ ਉਹ ਗੰਭੀਰ ਜ਼ਖਮੀ ਹੋ ਗਈ ਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਹਿਲਾ ਨੇ ਆਪਣੇ ਪਤੀ 'ਤੇ ਉਸ ਦੇ ਬੱਚੇ ਨਾਲ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਮਹਿਲਾ ਦਾ ਇਲਾਜ ਕਰਨ ਵਾਲੀ ਡਾਕਟਰਾਂ ਵੱਲੋਂ ਵੀ ਪੀੜਤਾ ਤੇ ਉਸ ਦੇ ਬੱਚੇ ਦਾ ਮੈਡੀਕਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਫਿਲਹਾਲ ਦੋਹਾਂ ਹਾਲਤ ਠੀਕ ਹੈ।