ਪਠਾਨਕੋਟ: ਬੇ-ਮੌਸਮ ਮੀਂਹ ਨੇ ਮੰਡੀ 'ਚ ਪਈ ਕਣਕ ਕੀਤੀ ਖਰਾਬ - sarna mandi
ਪਠਾਨਕੋਟ: ਕਣਕ ਦੀ ਫਸਲ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ। ਇਸੇ ਦੌਰਾਨ ਬੇ-ਮੌਸਮ ਪਏ ਮੀਂਹ ਨੇ ਮੰਡੀਆਂ ਵਿੱਚ ਪਈ ਕਿਸਾਨਾਂ ਦੀ ਕਣਕ ਨੂੰ ਨੁਕਸਾਨ ਪਹੁੰਚਾਇਆ ਹੈ। ਪਠਾਨਕੋਟ ਦੀ ਸਰਨਾ ਦਾਣਾ ਮੰਡੀ ਵਿੱਚ ਵੀ ਕਿਸਾਨਾਂ ਵੀ ਕਣਕ ਦੀ ਫਸਲ ਖਰਾਬ ਹੋ ਗਈ। ਕਿਸਾਨਾਂ ਅਤੇ ਆੜਤੀਆਂ ਨੇ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਮੰਡੀ ਵਿੱਚ ਸਹੀ ਪ੍ਰਬੰਧ ਨਹੀਂ ਕੀਤੇ ਗਏ ਅਤੇ ਮੰਡੀ ਵੀ ਕੱਚੀ ਹੈ।