ਪਠਾਨਕੋਟ: ਸੜਕ ਹਾਦਸੇ 'ਚ 2 ਲੋਕਾਂ ਦੀ ਮੌਤ, 2 ਗੰਭੀਰ ਜ਼ਖ਼ਮੀ - ਮੋਟਰ ਸਾਈਕਲ ਤੇ ਰੋਡ ਕਰਾਸ ਕਰ ਰਹੇ ਬਜ਼ੁਰਗ ਵਿਚਾਲੇ ਹੋਈ ਟੱਕਰ
ਪਠਾਨਕੋਟ: ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪਿੰਡ ਝਾਕੋਲਾੜੀ ਨੇੜੇ ਤੇਜ਼ ਰਫ਼ਤਾਰ ਮੋਟਰ ਸਾਈਕਲ ਤੇ ਰੋਡ ਕਰਾਸ ਕਰ ਰਹੇ ਬਜ਼ੁਰਗ ਵਿਚਾਲੇ ਹੋਈ ਟੱਕਰ 'ਚ 2 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਸ ਸੜਕ ਹਾਦਸੇ 'ਚ 4 ਲੋਕ ਗੰਭੀਰ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ 'ਚ 2 ਦੀ ਇਲਾਜ਼ ਦੌਰਾਨ ਮੌਤ ਹੋ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਜ਼ੁਰਗ ਪੈਦਲ ਸੜਕ ਪਾਰ ਕਰ ਰਿਹਾ ਸੀ ਅਤੇ ਮੋਟਰ ਸਾਈਕਲ ਸਵਾਰ ਤਿੰਨ ਨੌਜਵਾਨ ਤੇਜ਼ ਰਫਤਾਰ ਬਾਈਕ 'ਤੇ ਪਠਾਨਕੋਟ ਵੱਲ ਜਾ ਰਹੇ ਸਨ ਅਤੇ ਬ੍ਰੇਕ ਨਾ ਲੱਗਣ ਕਰਕੇ ਬਜ਼ੁਰਗ ਨਾਲ ਟਕਰਾ ਗਏ। ਇਸ ਦੇ ਚਲਦੇ ਚਾਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ ਜਿੱਥੇ ਕਿ 2 ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹਨ।