ਭਾਜਪਾ ਪ੍ਰਧਾਨ ਦਾ ਘਰ ਘਰੇਣ ਵਾਲੇ ਕਿਸਾਨਾਂ 'ਤੇ ਪੁਲਿਸ ਨੇ ਦਰਜ ਕੀਤਾ ਕੇਸ
ਪਠਾਨਕੋਟ: ਪੰਜਾਬ ਭਰ ਵਿੱਚ 12 ਕਿਸਾਨ ਜਥੇਬੰਦੀਆਂ ਨੇ 27 ਜੁਲਾਈ ਨੂੰ ਕੇਂਦਰ ਸਰਕਾਰ ਵੱਲੋਂ ਪਾਸ ਖੇਤੀ ਆਰਡੀਨੈਸਾਂ ਦੇ ਵਿਰੋਧ ਕਰਦੇ ਹੋਏ ਟਰੈਕਟਰ ਪ੍ਰਦਰਸ਼ਨ ਕੀਤਾ ਗਿਆ ਸੀ। ਪਠਾਨਕੋਟ ਵਿੱਚ ਵੀ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਸੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਕੋਠੀ ਘੇਰੀ ਸੀ। ਇਸ ਮਗਰੋਂ ਪਠਾਨਕੋਟ ਪੁਲਿਸ ਨੇ 300 ਦੇ ਕਰੀਬ ਕਿਸਾਨਾਂ 'ਤੇ ਜ਼ਿਲ੍ਹਾ ਨਿਆਂਕ ਅਧਿਕਾਰੀ ਦੀਆਂ ਹਦਾਇਤਾਂ ਦੇ ਉਲੰਘਣ ਦਾ ਮਾਮਲਾ ਦਰਜ ਕੀਤਾ ਹੈ। ਇਸ ਦੀ ਜਾਣਕਾਰੀ ਡੀਐੱਸਪੀ ਰਜਿੰਦਰ ਸਿੰਘ ਮਨਹਾਸ ਨੇ ਦਿੱਤੀ ਹੈ।