ਪਠਾਨਕੋਟ ਪੁਲਿਸ ਨੇ ਹੈਰੋਇਨ ਸਣੇ ਤਸਕਰ ਕੀਤਾ ਕਾਬੂ - drug smuggler in Pathankot
ਪਠਾਨਕੋਟ ਪੁਲਿਸ ਨੇ ਨਸ਼ੇ ਤਸਕਰ ਨੂੰ 15 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਫੜਿਆ ਗਿਆ ਤਸਕਰ ਜ਼ਿਲ੍ਹਾ ਪਠਾਨਕੋਟ ਦੇ ਇਲਾਕੇ 'ਚ ਨਸ਼ਾ ਵੇਚਣ ਦਾ ਕੰਮ ਕਰਦਾ ਸੀ। ਜਾਣਕਾਰੀ ਮੁਤਾਬਕ ਪੁਲਿਸ ਨੇ ਸੂਚਨਾ ਦੇ ਅਧਾਰ 'ਤੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਡੀਐੱਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਤਸਕਰ ਪਿਛਲੇ ਕੁਝ ਸਮੇਂ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਹੈ, ਉੱਥੇ ਹੀ ਬੀਤੀ ਰਾਤ ਪੁਲਿਸ ਨੇ ਉਸ ਲੜਕੇ ਨੂੰ 15 ਗ੍ਰਾਮ ਹੈਰੋਇਨ ਨਾਲ ਕੰਦਰੋੜੀ ਪਿੰਡ ਤੋਂ ਕਾਬੂ ਕੀਤਾ ਹੈ। ਪੁਲਿਸ ਨੂੰ ਮੁਲਜ਼ਮ ਤੋਂ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।