ਪਠਾਨਕੋਟ ਨਗਰ ਨਿਗਮ ਦੇ ਕੱਚੇ ਮੁਲਾਜ਼ਮਾਂ ਦਾ ਸੂਬਾ ਸਰਕਾਰ ਖਿਲਾਫ ਹੱਲਾ ਬੋਲ - ਪਠਾਨਕੋਟ ਨਗਰ ਨਿਗਮ
ਪਠਾਨਕੋਟ: ਨਗਰ ਨਿਗਮ ਦੇ ਕੱਚੇ ਮੁਲਾਜ਼ਮਾ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਮੁਲਾਜ਼ਮਾਂ ਨੇ ਕੈਪਟਨ ਸਰਕਾਰ ਨੂੰ ਕੱਚੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ ਹੈ। ਇਸੇ ਕੜੀ ਅਧੀਨ ਮੁਲਜ਼ਮਾਂ ਵੱਲੋਂ ਪੂਰੇ ਦਿਨ ਕੰਮ ਛੱਡੋ ਹੜਤਾਲ ਕੀਤੀ ਗਈ। ਪਿਛਲੇ 20 ਤੋਂ 25 ਸਾਲ ਤੋਂ ਕੱਚੇ ਅਹੁਦਿਆਂ 'ਤੇ ਸੇਵਾਵਾਂ ਨਿਭਾ ਰਹੇ ਮੁਲਜ਼ਮਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਪੂਰੀ ਕੀਤੀਆਂ ਤਾਂ ਉਨ੍ਹਾਂ ਵੱਲੋਂ ਸੂਬਾ ਪੱਧਰੀ ਹੋਰ ਸੰਘਰਸ਼ ਕੀਤਾ ਜਾਵੇਗਾ।