ਪਠਾਨਕੋਟ ਦੀ ਕੁੜੀ ਪੇਂਟਿੰਗ ਬਣਾ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਕਰ ਰਹੀ ਜਾਗਰੂਕ - Corona epidemic
ਪਠਾਨਕੋਟ: ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ 'ਚ ਦਿਨੋਂ ਦਿਨ ਕੋਰੋਨਾ ਮਰੀਜ਼ਾਂ ਦੇ ਮਾਮਲੇ ਵੱਧ ਹੁੰਦੇ ਜਾ ਰਹੇ ਹਨ। ਅਜਿਹੇ 'ਚ ਕੋਰੋਨਾ ਮਹਾਂਮਾਰੀ ਦੀ ਇਸ ਲੜਾਈ 'ਚ ਫਰੰਟ ਲਾਈਨ 'ਤੇ ਕੰਮ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦਾ ਹੌਂਸਲਾ ਵਧਾਉਣ ਲਈ ਪਠਾਨਕੋਟ ਦੀ ਇੱਕ ਕੁੜੀ ਨੇ ਉਨ੍ਹਾਂ ਦੀ ਪੇਂਟਿੰਗ ਬਣਾ ਰਹੀ ਹੈ। ਇਸ ਤੋਂ ਇਲਾਵਾ ਕਲਾਕਾਰ ਰੇਨੂੰ ਨੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਜਾਗਰੂਕ ਕਰਨ ਲਈ ਵੀ ਕਈ ਪੇਂਟਿੰਗ ਬਣਾਏ ਹਨ। ਰੇਨੂੰ ਵੱਲੋਂ ਐਸਐਸਪੀ ਦਫ਼ਤਰ ਦੀਆਂ ਦੀਵਾਰਾ 'ਚ ਬਣਾਏ ਗਏ ਚਿੱਤਰ ਦੀ ਹਰਰ ਕੋਈ ਸ਼ਲਾਘਾ ਕਰ ਰਿਹਾ ਹੈ।