ਪਠਾਨਕੋਟ ਬੱਸ ਸਟੈਂਡ ਬਣਿਆ ਨਸ਼ੇ ਦਾ ਅੱਡਾ - Pathankot
ਪਠਾਨਕੋਟ: ਇੱਥੋਂ ਦਾ ਅੰਤਰਰਾਜੀ ਬੱਸ ਸਟੈਂਡ ਨਸ਼ੇ ਦਾ ਅੱਡਾ ਬਣਦਾ ਜਾ ਰਿਹਾ ਹੈ, ਇਸ ਬੱਸ ਸਟੈਂਡ ਉੱਪਰ ਪੰਜਾਬ ਤੋਂ ਇਲਾਵਾ ਹਿਮਾਚਲ, ਜੰਮੂ ਕਸ਼ਮੀਰ ਅਤੇ ਹੋਰਨਾਂ ਸੂਬਿਆਂ ਤੋਂ ਬੱਸਾਂ ਆ ਕੇ ਰੁਕਦੀਆਂ ਹਨ ਤੇ ਇਸ ਬੱਸ ਸਟੈਂਡ ਦੇ ਆਸੇ-ਪਾਸੇ ਕਈ ਜਗ੍ਹਾ ਤੇ ਸ਼ਰਾਬ ਦੀਆਂ ਬੋਤਲਾਂ ਬਿਖਰੀਆਂ ਹੋਈਆਂ ਹਨ ਤੇ ਨਾਲ ਹੀ ਹੋਰ ਨਸ਼ੇ ਦੇ ਲਈ ਇਸਤੇਮਾਲ ਕੀਤੀ ਹੋਈ ਸਮੱਗਰੀ ਪਈ ਹੋਈ ਹੈ। ਇਸ ਪੂਰੇ ਮਾਮਲੇ ਦੇ ਬਾਰੇ ਐਸ.ਐਸ.ਪਠਾਨਕੋਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਨ੍ਹਾਂ ਸ਼ਰਾਬ ਦੀਆਂ ਬੋਤਲਾਂ ਨੂੰ ਬਾਹਰੋਂ ਆਏ ਲੋਕ ਸੁੱਟਣ ਦੀ ਗੱਲ ਆਖੀ ਨਾਲ ਹੀ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਜਗ੍ਹਾ 'ਤੇ ਬੱਸਾਂ ਰੁਕਦੀਆਂ ਹਨ ਹੋ ਸਕਦਾ ਹੈ ਬੱਸ ਡਰਾਈਵਰ-ਕੰਡਕਟਰ ਇਨ੍ਹਾਂ ਬੋਤਲਾਂ ਨੂੰ ਦੇਰ ਰਾਤ ਇਸਤੇਮਾਲ ਕਰ ਕੇ ਸੁੱਟ ਦਿੰਦੇ ਹੋਣ।