ਕਰੋਣਾ ਵਾਇਰਸ ਦਾ ਅਸਰ ਹੁਣ ਸਬਜ਼ੀ ਮੰਡੀਆਂ 'ਤੇ ਵੀ ਪੈਣਾ ਹੋਇਆ ਸ਼ੁਰੂ - vegetable markets to close till March 31
ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਸਮੂਹਿਕ ਅਦਾਰਿਆਂ ਨੂੰ 31 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਸਬਜ਼ੀ ਮੰਡੀਆਂ ਨੂੰ ਵੀ 31 ਮਾਰਚ ਤੱਕ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਉਪਰੰਤ ਆੜਤੀ ਤਰਸੇਮ ਲਾਲ ਨੇ ਕਿਹਾ ਕਿ ਸਬਜ਼ੀ ਮੰਡੀਆਂ ਦੇ ਬੰਦ ਹੋਣ ਨਾਲ ਸਬਜ਼ੀਆਂ ਤੇ ਫਲਾਂ ਦੇ ਖ਼ਰਾਬ ਹੋਣ ਦਾ ਡਰ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਬਜ਼ੀਆਂ ਦੀਆਂ ਮੰਡੀਆਂ 'ਚ ਕੋਈ ਖ਼ਰੀਦਾਰੀ ਨਹੀਂ ਹੋਵੇਗੀ ਤਾਂ ਸਟਾਕ ਇੱਕਠਾ ਹੁੰਦਾ ਰਹੇਗਾ ਜਿਸ ਨਾਲ ਸਬਜੀਆਂ ਖ਼ਰਾਬ ਹੋਣਗੀਆਂ ਇਸ ਨਾਲ ਆੜਤੀਆਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।