ਪਟਾਕਾ ਵਪਾਰੀ ਪਹੁੰਚੇ ਵਿਧਾਇਕ ਬਾਵਾ ਹੈਨਰੀ ਦੇ ਦਰਬਾਰੇ, ਕੱਢਿਆ ਜਾਵੇ ਹੱਲ - ਪੰਜਾਬ ਸਰਕਾਰ
ਜਲੰਧਰ: ਬੀਤੇ ਦਿਨੀਂ ਪ੍ਰਸ਼ਾਸਨ ਵੱਲੋਂ ਜਲੰਧਰ ਦੇ ਵਿੱਚ ਪਟਾਕਾ ਵੇਚਣ 'ਤੇ ਪੂਰੀ ਤਰੀਕੇ ਦੇ ਨਾਲ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਜਲੰਧਰ ਦੇ ਡੀ.ਸੀ ਘਨਸ਼ਾਮ ਥੋਰੀ ਵੱਲੋਂ ਦੱਸਿਆ ਗਿਆ ਕਿ ਜੇਕਰ ਜਲੰਧਰ ਦੇ ਵਿੱਚ ਪਟਾਕਾ ਵਿਕੇਗਾ 'ਤੇ ਉਹ ਪ੍ਰਦੂਸ਼ਨ ਪੈਦਾ ਕਰੇਗਾ। ਜਿਸ ਨੂੰ ਲੈ ਕੇ ਜਲੰਧਰ ਦੇ ਫਾਇਰਵਰਕ ਐਸੋਸੀਏਸ਼ਨ ਦੇ ਕਾਰਜਕਰਤਾ ਜਲੰਧਰ ਦੇ ਨੌਰਥ ਦੇ ਵਿਧਾਇਕ ਬਾਵਾ ਹੈਨਰੀ ਦੇ ਨਿਵਾਸ ਸਥਾਨ 'ਤੇ ਪੁੱਜੇ। ਜਿਥੇ ਬਾਵਾ ਹੈਨਰੀ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ, ਕਿਉਂਕਿ ਇਨ੍ਹਾਂ ਵਪਾਰੀਆਂ ਨੂੰ ਲਾਇਸੈਂਸ ਵੀ ਜਾਰੀ ਕਰ ਦਿੱਤੇ ਗਏ ਸਨ। ਪਰ ਪ੍ਰਸ਼ਾਸਨ ਵੱਲੋਂ ਅਚਾਨਕ ਇਸ ਤਰ੍ਹਾਂ ਦਾ ਐਲਾਨ ਕਰਨਾ, ਇਨ੍ਹਾਂ ਨੂੰ ਕਾਫ਼ੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।