ਬਠਿੰਡਾ: ਜਨਜੀਵਨ ਆਮ ਹੁੰਦੇ ਹੀ ਬੱਸ ਅੱਡਿਆਂ 'ਚ ਪਰਤਣ ਲੱਗੀਆਂ ਰੌਣਕਾਂ
ਬਠਿੰਡਾ: ਕੋਰੋਨਾ ਮਹਾਂਮਾਰੀ ਕਾਰਨ ਲਗੇ ਲੌਕਡਾਊਨ ਨਾਲ ਸੂਬੇ ਵਿੱਚ ਬੰਦ ਪਈ ਬੱਸ ਸਰਵਿਸ ਨੂੰ ਭਾਂਵੇ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਵਿੱਚ ਲੋਕਾਂ ਲਈ ਖੋਲ੍ਹ ਦਿੱਤਾ ਸੀ, ਪਰ ਬੱਸ ਸਰਵਿਸ ਦੀ ਸ਼ੁਰੂਆਤ ਦੇ ਕਾਫ਼ੀ ਸਮੇਂ ਬਾਅਦ ਹੁਣ ਆਖਿਰ ਜਿੱਥੇ ਬੱਸਾਂ ਨੂੰ ਗੁਜ਼ਾਰੇ ਲਾਇਕ ਸਵਾਰੀ ਮਿਲਣੀ ਸ਼ੁਰੂ ਹੋਈ ਹੈ, ਉੱਥੇ ਹੀ ਹੁਣ ਬੱਸ ਅੱਡਿਆਂ 'ਚ ਵੀ ਰੌਣਕਾਂ ਦਿਖਾਈ ਦੇਣ ਲੱਗੀਆਂ ਹਨ। ਬੱਸ ਅਪਰੇਟਰਾਂ ਨੇ ਦੱਸਿਆ ਕਿ ਉਹ ਸਰਕਾਰੀ ਨਿਯਮਾਂ ਮੁਤਾਬਿਕ ਸਵਾਰੀਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਬੱਸਾਂ ਵਿੱਚ ਸਾਰੇ ਇੰਤਜ਼ਾਮ ਕਰਕੇ ਰੱਖ ਰਹੇ ਹਨ।