'ਹਵਾਈ ਜਹਾਜ਼ 'ਚ ਸਵਾਰੀਆਂ ਆਪ ਹੀ ਸਮਾਜਿਕ ਦੂਰੀ ਬਣਾ ਕੇ ਰੱਖਣ' - ਹਵਾਈ ਜਹਾਜ਼
ਚੰਡੀਗੜ੍ਹ: ਸੋਮਵਾਰ ਤੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਘਰੇਲੂ ਉਡਾਣਾਂ ਸ਼ੁਰੂ ਹੋ ਗਈਆਂ ਹਨ। ਹਵਾਈ ਅੱਡੇ ਉੱਤੇ ਪਹਿਲੀ ਉਡਾਣ ਸਵੇਰੇ 11.00 ਵਜੇ ਮੁੰਬਈ ਤੋਂ ਆਈ, ਜਿਸ ਵਿੱਚ 170 ਯਾਤਰੀ ਸਫ਼ਰ ਕਰ ਰਹੇ ਸਨ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਏਅਰਪੋਰਟ ਦੇ ਸੀ.ਈ.ਓ ਅਜੈ ਭਾਰਦਵਾਜ ਨੇ ਦੱਸਿਆ ਕਿ 7 ਘਰੇਲੂ ਉਡਾਣਾਂ ਹਵਾਈ ਅੱਡੇ ਤੋਂ ਜਾਰੀ ਹਨ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਲਈ ਯਾਤਰੀਆਂ ਨੂੰ ਇਹਤਿਆਤ ਵਰਤਣ ਦੇ ਲਈ ਕਿਹਾ ਗਿਆ ਹੈ।