ਲੁਧਿਆਣਾ ਦੇ ਜਮਾਲਪੁਰਾ ਇਲਾਕੇ ’ਚ ਵਿਆਹੁਤਾ ਦਾ ਦਿਨ ਦਿਹਾੜੇ ਕਤਲ - ਲੁੱਟ ਦੀ ਫਿਰਾਕ
ਲੁਧਿਆਣਾ: ਸ਼ਹਿਰ ’ਚ ਅਪਰਾਧ ਦਾ ਗ੍ਰਾਫ਼ ਲਗਾਤਾਰ ਵਧਦਾ ਜਾ ਰਿਹਾ ਹੈ ਮਾਮਲਾ ਜਮਾਲਪੁਰ ਦੇ ਜੈਨ ਇਨਕਲੇਵ ਤੋਂ ਸਾਹਮਣੇ ਆਇਆ ਹੈ ਜਿੱਥੇ ਲਗਪਗ 32 ਸਾਲ ਦੀ ਮਹਿਲਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਵਾਰਦਾਤ ਤੋਂ ਜਾਪਦਾ ਹੈ ਕਿ ਉਸ ਦਾ ਲੁੱਟ ਦੀ ਫਿਰਾਕ ਨਾਲ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਅਤੇ ਲਾਸ਼ ਨੂੰ ਕਬਜ਼ੇ ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਔਰਤ ਦੀ ਦੋ ਸਾਲਾਂ ਦੀ ਬੇਟੀ ਵੀ ਹੈ, ਜੋ ਵਾਰਦਾਤ ਦੇ ਸਮੇਂ ਉਸ ਦੇ ਨਾਲ ਹੀ ਸੀ ਪਰ ਉਹ ਸੁਰੱਖਿਅਤ ਦੱਸੀ ਜਾ ਰਹੀ ਹੈ।