ਗ਼ੈਰ-ਕਾਨੂੰਨੀ ਹਥਿਆਰ ਹਨ ਵਾਰਦਾਤਾਂ ਦਾ ਕਾਰਨ ਨਾ ਕਿ ਲਾਇਸੈਂਸੀ ਹਥਿਆਰ: ਪਰਨੀਤ ਕੌਰ - ਪਰਨੀਤ ਕੌਰ ਲੋਕ ਸਭਾ
ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਲੋਕ ਸਭਾ ਵਿੱਚ ਆਰਮਸ ਐਕਟ ਵਿੱਚ ਤਬਦੀਲੀਆਂ ਦੇ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਵਾਰਦਾਤਾਂ ਲਾਇਸੈਂਸੀ ਹਥਿਆਰਾਂ ਨਾਲ ਨਹੀਂ ਸਗੋਂ ਗ਼ੈਰ-ਕਾਨੂੰਨੀ ਹਥਿਆਰਾਂ ਨਾਲ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਹਥਿਆਰਾਂ ਦੇ ਸਬੰਧ ਵਿੱਚ ਪਿਛਲੇ ਸਾਲ 58000 ਕੇਸ ਦਰਜ ਕੀਤੇ ਗਏ ਸਨ ਜਿਸ ਵਿੱਚੋਂ ਸਿਰਫ਼ 419 ਕੇਸਾਂ ਵਿੱਚ ਲਾਇਸੈਂਸੀ ਹਥਿਆਰਾਂ ਦੀ ਵਰਤੋਂ ਹੋਈ ਹੈ ਜੋ ਕਿ 1% ਤੋਂ ਵੀ ਘੱਟ ਹੈ।