ਦੁਸ਼ਹਿਰੇ ਦੇ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੀ ਪਰਨਿਤ ਕੌਰ - patiala dussehra news
ਨੇਕੀ ਦੀ ਬਦੀ ਤੇ ਜਿੱਤ ਦੇ ਪ੍ਰਤੀਕ ਦੁਸ਼ਹਿਰਾ ਪਟਿਆਲਾ ਵਾਸਿਆਂ ਵੱਲੋਂ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨ ਲਈ ਐੱਮਪੀ ਪਰਨਿਤ ਕੌਰ ਪੁੱਜੀ। ਪਟਿਆਲਾ ਦੇ ਬੀਰ ਹਕੀਕਤ ਰਾਏ ਗਰਾਉਂਡ ਵਿੱਚ ਰਾਵਣ, ਕੁੰਭਕਰਨ ਤੇ ਮੇਘਨਾਥ ਦਾ ਪੁਤਲਾ ਫੁਕਿਆ ਗਿਆ। ਦੁਸ਼ਿਹਰੇ ਦੇ ਪਰਵ 'ਤੇ ਸਹਿਰ ਦੇ ਵੱਖ-ਵੱਖ ਥਾਵਾਂ ਤੇ ਰਾਵਣ ਦਹਿਣ ਕਰ ਕੇ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੋਦੀ ਮੰਦਿਰ ਵਿੱਚ ਵੀ ਮੇਲੇ ਦਾ ਖ਼ਾਸ ਪ੍ਰਬੰਧ ਕੀਤਾ ਗਿਆ।