ਪੰਜਾਬ

punjab

ETV Bharat / videos

ਕੇਂਦਰ ਤਾਨਾਸ਼ਾਹ ਸਰਕਾਰ ਅਖਵਾਉਣ ਦੀ ਹੱਕਦਾਰ: ਪਰਮਿੰਦਰ ਢੀਂਡਸਾ - ਸਰਕਾਰ

By

Published : Feb 15, 2021, 3:26 PM IST

ਲਹਿਰਾਗਾਗਾ: ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੱਖਾਂ ਕਿਸਾਨ ਇਹ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸੜਕਾਂ ਤੇ ਖੁੱਲ੍ਹੇ ਅਸਮਾਨ ਥੱਲੇ ਸੌਣ ਲਈ ਮਜਬੂਰ ਹਨ। ਪਰ ਕੇਂਦਰ ਸਰਕਾਰ ਜ਼ਿੱਦੀ ਬਣੀ ਹੋਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਸਾਰਾ ਦੇਸ਼ ਚਾਹੁੰਦਾ ਹੈ , ਕਿ ਕਾਨੂੰਨ ਵਾਪਸ ਹੋਣੇ ਚਾਹੀਦੇ ਹਨ ਤਾਂ ਵਾਪਸ ਲੈਣ ਵਿੱਚ ਕੇਂਦਰ ਸਰਕਾਰ ਨੂੰ ਕੀ ਹਰਜ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਂਗਰਸ ਸਰਕਾਰ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਵੀ ਕੋਈ ਕਿਸਾਨ ਪੱਖੀ ਫੈਸਲਾ ਨਹੀਂ ਕੀਤਾ।

ABOUT THE AUTHOR

...view details