ਪਰਗਟ ਸਿੰਘ ਨੂੰ ਅਸਤੀਫ਼ਾ ਦੇ ਦੇਣਾ ਚਾਹੀਦੈ: ਸਰਬਜੀਤ ਮੱਕੜ - Pargat Singh
ਜਲੰਧਰ: ਇੱਕ ਪ੍ਰੈੱਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਲੌਕਡਾਊਨ ਦੌਰਾਨ ਪਰਗਟ ਸਿੰਘ ਘਰ ਵਿੱਚ ਹੀ ਬੈਠੇ ਰਹੇ। ਨਾ ਤਾਂ ਉਨ੍ਹਾਂ ਨੇ ਲੋਕਾਂ ਦੀ ਕੋਈ ਸੇਵਾ ਕੀਤੀ ਅਤੇ ਨਾ ਹੀ ਕਿਸੇ ਦਾ ਦਰਦ ਸਮਝਿਆ, ਕਿਸੇ ਨੂੰ ਕਾਂਗਰਸ ਵੱਲੋਂ ਰਾਸ਼ਨ ਵੀ ਨਹੀਂ ਭਿਜਵਾਇਆ ਗਿਆ। ਕਾਂਗਰਸੀ ਆਗੂਆਂ ਨੇ ਖੁਦ ਇਲਾਕੇ ਵਿੱਚ ਕਰਫਿਊ ਦੌਰਾਨ ਸ਼ਰਾਬ ਵਿਖਾਈ ਹੈ ਜਿਸ ਵਿੱਚ ਕਾਂਗਰਸ ਦੇ ਸੀਨੀਅਰ ਆਗੂਆਂ ਦਾ ਹੱਥ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸ਼ਰਾਬ ਮਾਫੀਆ ਨੇ ਪਰਗਟ ਸਿੰਘ ਦੇ ਘਰ ਵਿੱਚ ਹਾਜ਼ਰੀ ਨਹੀਂ ਭਰੀ ਤਾਂ ਹੁਣ ਉਸ ਨੂੰ ਸ਼ਰਾਬ ਮਾਫੀਆ ਯਾਦ ਆ ਗਿਆ। ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਹੁਣ ਪਰਗਟ ਸਿੰਘ ਨੂੰ ਜਲਦ ਆਪਣਾ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।