ਕਿਡਨੀ ਵੇਚ ਬੱਚੇ ਦੀ ਸਕੂਲ ਦੀ ਫੀਸ ਭਰਨਾ ਚਾਹੁੰਦੇ ਨੇ ਮਾਪੇ, ਪੀਐੱਮ ਤੋਂ ਮੰਗੀ ਮਨਜ਼ੂਰੀ
ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਮਾਰ ਹਰ ਵਰਗ ਨੂੰ ਪਈ ਹੈ, ਭਾਵੇਂ ਫਿਰ ਉਹ ਛੋਟਾ ਵਪਾਰੀ ਹੋਵੇ ਜਾ ਵੱਡਾ। 2 ਮਹੀਨੇ ਦੇ ਇਸ ਲੌਕਡਾਊਨ ਨੇ ਦੇਸ਼ਵਾਸੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਅਜਿਹੇ 'ਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਫੀਸਾਂ ਨੂੰ ਲੈ ਕੇ ਲਏ ਇੱਕ ਫੈਸਲੇ ਤੋਂ ਬਾਅਦ ਸਕੂਲਾਂ ਨੇ ਆਪਣੀ ਮਨਮਾਨੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸਕੂਲ ਪ੍ਰਸ਼ਾਸਨ ਬੱਚਿਆਂ ਦੇ ਮਾਪਿਆਂ ਨੂੰ ਫੀਸ ਭਰਨ ਦੇ ਲਈ ਮਜਬੂਰ ਕਰ ਰਹੇ ਹਨ। ਇਸ ਦੇ ਲਈ ਚੰਡੀਗੜ੍ਹ ਦੇ ਇੱਕ ਦੰਪਤੀ ਦੇ ਵੱਲੋਂ ਆਪਣੇ ਬੱਚੇ ਦੀ ਫੀਸ ਭਰਨ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਗੁਹਾਰ ਲਗਾਈ ਗਈ ਹੈ। ਉਨ੍ਹਾਂ ਪੱਤਰ 'ਚ ਲਿਖਿਆ ਕਿ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਆਪਣੀ ਕਿਡਨੀ ਵੇਚਣ ਦੀ ਇਜ਼ਾਜਤ ਦੇਣ ਤਾਂ ਜੋ ਉਹ ਕਿਡਨੀ ਵੇਚ ਕੇ ਆਪਣੇ ਬੱਚੇ ਦੀ ਸਕੂਲ ਫੀਸ ਨੂੰ ਜਮ੍ਹਾਂ ਕਰ ਸਕਣ।