ਸਰਕਾਰ ਦਾ ਸਕੂਲ ਬੰਦ ਕਰਨ ਦਾ ਫੈਸਲਾ ਸਹੀ - ਮਾਪੇ
ਪੰਜਾਬ ਸਰਕਾਰ ਕੋਰੋਨਾ ਦੇ ਮੱਦੇਨਜ਼ਰ ਸਕੂਲ ਅਤੇ ਕਾਲਜ 30 ਅਪ੍ਰੈਲ ਤੱਕ ਬੰਦ ਰਹਿਣਗੇ। ਜਿਸ ’ਤੇ ਬੱਚਿਆ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਰਕਾਰ ਦਾ ਚੰਗਾ ਫੈਸਲਾ ਹੈ। ਕਿਉਂਕਿ ਕੋਰੋਨਾ ਵਾਇਰਸ ਫਿਰ ਤੋਂ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਦੌਰਾਨ ਬੱਚਿਆ ਨੂੰ ਸਕੂਲ ਭੇਜਣਾ ਸਹੀ ਨਹੀਂ ਹੈ। ਪਰ ਸਰਕਾਰ ਵੱਲੋਂ ਸਕੂਲ ਬੰਦ ਕਰਨ ਦਾ ਫੈਸਲਾ ਸਹੀ ਫੈਸਲਾ ਹੈ। ਉਨ੍ਹਾਂ ਦਾ ਇਹ ਵੀ ਕਿ ਬੱਚੇ ਪਹਿਲਾਂ ਹੀ ਆਨਲਾਈਨ ਪੜਾਈ ਕਰ ਰਹੇ ਹਨ ਹੁਣ ਵੀ ਕਰ ਲੈਣਗੇ। ਮਾਪਿਆਂ ਦਾ ਇਹ ਵੀ ਕਹਿਣਾ ਹੈ ਕਿ ਜਿੱਥੇ ਪ੍ਰਾਈਵੇਟ ਸਕੂਲ ਵਾਲੇ ਸਕੂਲ ਖੋਲ੍ਹਣ ਦੀ ਮੰਗ ਕਰ ਰਹੇ ਉਹ ਸਿਰਫ ਆਪਣੀਆਂ ਫੀਸਾਂ ਲਈ ਕਹਿ ਰਹੇ ਹਨ। ਸਕੂਲ ਬੰਦ ਕਰਨ ਦਾ ਫੈਸਲਾ ਸਰਕਾਰ ਦਾ ਚੰਗਾ ਫੈਸਲਾ ਹੈ।