ਮਾਪਿਆਂ ਦਾ ਮੰਨਣਾ, ਆਨਲਾਈਨ ਪੜ੍ਹਾਈ ਵਿੱਚ ਕਾਫ਼ੀ ਕਮੀਆਂ - ਆਨਲਾਈਨ ਪੜ੍ਹਾਈ ਵਿੱਚ ਕਾਫ਼ੀ ਕਮੀਆਂ
ਜਲੰਧਰ: ਪੰਜਾਬ ਵਿੱਚ ਕਰਫਿਊ ਦੌਰਾਨ ਹਾਲਾਂਕਿ ਸਕੂਲ ਤਾਂ ਬੰਦ ਰਹੇ ਪਰ ਪ੍ਰਾਈਵੇਟ ਸਕੂਲਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਦੀ ਸੁਵਿਧਾ ਜਾਰੀ ਰੱਖੀ ਗਈ। ਇਸ ਆਨਲਾਈਨ ਪੜ੍ਹਾਈ ਵਿੱਚ ਮਾਪਿਆਂ ਨੂੰ ਕਾਫੀ ਕਮੀਆਂ ਨਜ਼ਰ ਆ ਰਹੀਆਂ ਹਨ। ਜਲੰਧਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦਾ ਬੱਚਾ ਹਰਫਤਿਹ ਸਿੰਘ ਆਪਣੀ ਟੀਚਰ ਕੋਲੋਂ ਆਨਲਾਈਨ ਕਲਾਸ ਲੈ ਰਿਹਾ ਹੈ। ਟੀਚਰ ਵੀ ਉਸ ਨੂੰ ਸਭ ਕੁਝ ਸਮਝਾ ਰਹੀ ਹੈ। ਇਸ ਪੜ੍ਹਾਈ ਤੋਂ ਹਰਫਤਿਹ ਸਿੰਘ ਦੇ ਪਿਤਾ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਕੂਲਾਂ ਵੱਲੋਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਤਾਂ ਕਰਵਾਈ ਜਾ ਰਹੀ ਹੈ ਪਰ ਇਸ ਵਿੱਚ ਬਹੁਤ ਸਾਰੀਆਂ ਕਮੀਆਂ ਹਨ।