ਮਾਪਿਆਂ ਨੇ ਸਕੂਲ ਬਾਹਰ ਕੀਤਾ ਪ੍ਰਦਰਸ਼ਨ, ਜਾਣੋ ਕੀ ਕਹਿਣੈ ਪ੍ਰਿੰਸੀਪਲ ਦਾ
ਗੁਰਦਾਸਪੁਰ: ਬਟਾਲਾ ਦੇ ਨੇੜਲੇ ਪਿੰਡ ਪੰਜਗਰਾਈਆਂ ਵਿਖੇ ਇੱਕ ਨਿੱਜੀ ਸਕੂਲ ਦੇ ਬਾਹਰ ਮਾਪਿਆਂ ਵੱਲੋਂ ਸਕੂਲ ਫ਼ੀਸ ਨੂੰ ਲੈ ਕੇ ਸਕੂਲ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਮਾਪਿਆਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਉਹ ਵਿਹਲੇ ਹਨ, ਉਨ੍ਹਾਂ ਦਾ ਕਾਰੋਬਾਰ ਅਤੇ ਨੌਕਰੀਆਂ ਵਗੈਰਾ ਬੰਦ ਹਨ ਤੇ ਇਸ ਔਖੇ ਸਮੇਂ ਵਿੱਚ ਉਹ ਸਕੂਲ ਫ਼ੀਸ ਕਿਸ ਤਰ੍ਹਾਂ ਦੇ ਸਕਦੇ ਹਨ। ਸਕੂਲ ਦੀ ਪ੍ਰਿੰਸੀਪਲ ਗੁਰਦੀਸ਼ ਕੌਰ ਨੇ ਮਾਪਿਆਂ ਦੇ ਦੋਸ਼ਾਂ ਬਾਰੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਮਾਪਿਆਂ ਦੀ 5 ਮੈਂਬਰੀ ਕਮੇਟੀ ਨਾਲ ਫ਼ੀਸ ਨੂੰ ਲੈ ਕੇ ਗੱਲਬਾਤ ਹੋਈ ਸੀ ਅਤੇ ਸਕੂਲ ਵੱਲੋਂ 70-30 ਦੀ ਔਸਤ ਰੱਖੀ ਗਈ ਸੀ ਕਿ 70 ਫ਼ੀਸਦੀ ਮਾਪੇ ਦੇਣ ਅਤੇ 30 ਫ਼ੀਸਦ ਸਕੂਲ ਮਾਫ਼ ਕਰ ਦੇਵੇਗਾ, ਪਰ ਇਸ ਤੋਂ ਬਾਅਦ ਵੀ ਮਾਪੇ ਰਾਜ਼ੀ ਨਹੀਂ ਹੋਏ। ਅੱਜ ਜੋ ਧਰਨਾ ਦਿੱਤਾ ਜਾ ਰਿਹਾ ਹੈ, ਇਹ ਸਰਾਸਰ ਗ਼ਲਤ ਹੈ।