ਮੂਨਕ 'ਚ ਨਿੱਜੀ ਸਕੂਲ ਦੇ ਖਿਲਾਫ਼ ਮਾਪਿਆ ਦਾ ਰੋਸ ਪ੍ਰਦਰਸ਼ਨ - private school fees issue
ਲਹਿਰਾਗਾਗਾ: ਪੰਜਾਬ 'ਚ ਸਕੂਲ ਫੀਸਾਂ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਲਹਿਰਾਗਾਗਾ ਦੇ ਸ਼ਹਿਰ ਮੂਨਕ ਵਿਖੇ ਨਿੱਜੀ ਸਕੂਲ ਦੇ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਫੀਸਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਉਨ੍ਹਾਂ ਨੂੰ ਫ਼ੀਸ ਭਰਨ ਲਈ ਤੰਗ ਪਰੇਸ਼ਾਨ ਕਰ ਰਹੇ ਹਨ, ਤੇ ਬੱਚਿਆਂ ਦੇ ਪੇਪਰ ਨਾ ਲੈਣ ਅਤੇ ਸਕੂਲ ਵਿੱਚੋਂ ਨਾਂਅ ਕੱਟਣ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਇਲਜ਼ਾਮ ਲਗਾਇਆ ਹੈ ਕਿ ਸਰਕਾਰ ਸਕੂਲ ਦਾ ਪੱਖ ਲੈ ਰਹੀ ਹੈ, ਪਰ ਮਾਪਿਆਂ ਦੀ ਕੋਈ ਸਾਰ ਨਹੀਂ ਲੈ ਰਿਹਾ। ਮਾਪਿਆਂ ਦਾ ਕਹਿਣਾ ਹੈ ਕਿ ਜੇਕਰ ਸਾਡੀ ਕੋਈ ਮੰਗ ਨਾ ਮੰਨੀ ਗਈ ਤਾਂ ਅਸੀਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਾਗੇ।