ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ਖ਼ਿਲਾਫ਼ ਮਾਪੇ ਉਤਰੇ ਸੜਕਾਂ 'ਤੇ - ਮਾਪੇ ਉਤਰੇ ਸੜਕਾਂ 'ਤੇ
ਜਲੰਧਰ: ਸੁਪਰੀਮ ਕੋਰਟ ਦੇ ਨਿਰਦੇਸ਼ ਦੇ ਬਾਵਜੂਦ ਵੀ ਪ੍ਰਾਈਵੇਟ ਸਕੂਲਾਂ ਵਾਲੇ ਮਾਪਿਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਹੋਏ ਫੀਸ ਅਤੇ ਹੋਰ ਫੰਡ ਦੀ ਮੰਗ ਕਰ ਰਹੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਵਾਲੇ ਕਦੀ ਪੇਪਰ ਵਿੱਚ ਰੋਲ ਨੰਬਰ ਨਾ ਦੇਣ ਕਦੀ ਰਿਜ਼ਲਟ ਨਾ ਬੈਠਣ ਅਤੇ ਕਦੀ ਰਿਜ਼ਲਟ ਨਾ ਦੇਣ ਦੀ ਧਮਕੀ ਦੇ ਕੇ ਉਨ੍ਹਾਂ ਨੂੰ ਹਰ ਸਾਲ ਬਿਲਡਿੰਗ ਫੰਡ ਅਤੇ ਹੋਰ ਤਰ੍ਹਾਂ ਦੇ ਫੰਡਾਂ ਦੀ ਡਿਮਾਂਡ ਕਰ ਰਹੇ ਹਨ ਜੋ ਕਿ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਹੈ, ਜਿਸ ਦੇ ਵਿਰੋਧ ਵਿੱਚ ਜਲੰਧਰ ਦੇਵੀ ਸਕੂਲ ਦੇ ਬੱਚਿਆਂ ਦੇ ਪੇਰੈਂਟਸ ਸਕੂਲ ਐਸੋਸੀਏਸ਼ਨ ਜਲੰਧਰ ਦਾ ਗਠਨ ਕਰਕੇ ਸੜਕਾਂ ਤੇ ਪ੍ਰਦਰਸ਼ਨ ਕੀਤਾ। ਮੰਗਲਵਾਰ ਨੂੰ 'ਦਾ ਪੇਰੇਂਟ ਸਕੂਲ ਐਸੋਸੀਏਸ਼ਨ ਵੱਲੋਂ ਸ਼ਹਿਰ ਦੀਆਂ ਸੜਕਾਂ 'ਤੇ ਪ੍ਰਦਰਸ਼ਨ ਕਰਨ ਤੋਂ ਬਾਅਦ ਡੀਸੀ ਨੂੰ ਮੰਗ ਪੱਤਰ ਸੌਂਪਣ ਦੌਰਾਨ ਡੀਸੀ ਨੇ ਮਿਲਣ ਤੋਂ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਮਾਪਿਆਂ ਨੇ ਡੀਸੀ ਦਫ਼ਤਰ ਵਿੱਚ ਪ੍ਰਦਰਸ਼ਨ ਕੀਤਾ।